ਬ੍ਰਿਟਿਸ਼ ਕੋਲੰਬੀਆ:ਵੈਸਟ ਕੇਲੋਨਾ ‘ਚ ਜੰਗਲੀ ਅੱਗ ਦਾ ਕਹਿਰ ਲਗਾਤਾਰ ਜਾਰੀ ਹੈ।ਫਾਈਰਫਾਈਟਰਜ਼ ਲਗਾਤਾਰ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਤਾਜ਼ਾ ਜਾਣਕਾਰੀ ਮੁਤਾਬਕ ਵੈਸਟ ਕੇਲੋਨਾ ‘ਚ ਬਲ ਰਹੀ ਮੈਕਡੂਗਲ ਕ੍ਰੀਕ ਜੰਗਲੀ ਅੱਗ ਦੇ ਕਾਰਨ ਓਕਾਨਾਗਨ ਲੇਕ ਦੇ ਦੋਵੇਂ ਪਾਸੇ 50 ਦੇ ਕਰੀਬ ਢਾਂਚੇ ਸੜ ਕੇ ਸੁਆਹ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਅਰਬਨ ਸਰਚ ਅਤੇ ਰੈਸਕਿਊ ਟੀਮ ਦੇ 20 ਮੈਂਬਰ ਬੀਤੇ ਕੱਲ੍ਹ ਕੇਲੋਨਾ ਪਹੁੰਚੇ ਸਨ।

ਫਾਇਰ ਚੀਫ਼ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਜੰਗਲੀ ਅੱਗ ਦੇ ਕਾਰਨ ਹੋਈ ਬਰਬਾਦੀ ਦੀ ਮੁਲਾਂਕਣ ਅਜੇ ਪੂਰਾ ਨਹੀਂ ਹੋਇਆ ਹੈ। ਇਸ ਲਈ ਉਹਨਾਂ ਵੱਲੋਂ ਹੋਰ ਢਾਂਚਿਆਂ ਦੇ ਤਬਾਹ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਉਹਨਾਂ ਇਹ ਵੀ ਪੁਸ਼ਟੀ ਕੀਤੀ ਹੈ ਕਿ ਬਚਾਉ ਕਰਮੀਆਂ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਅੱਗ ‘ਤੇ ਕਾਬੂ ਪਾਉਣ ਲਈ ਕਾਫੀ ਚੰਗੀ ਤਰੱਕੀ ਕੀਤੀ ਹੈ, ਨਤੀਜਨ ਪਿਛਲੇ ਚੌਵੀ ਘੰਟਿਆਂ ਵਿੱਚ ਕੋਈ ਢਾਂਚਾ ਤਬਾਹ ਨਹੀਂ ਹੋਇਆ।

ਅਧਿਕਾਰੀਆਂ ਮੁਤਾਬਕ ਬਚਾਉ ਕਰਮੀਆਂ ਦੁਆਰਾ ਮੌਸਮ ਦੀ ਮੌਜੂਦਾ ਸਥਿਤੀ ਦਾ ਫਾਇਦਾ ਚੁੱਕਦੇ ਹੋਏ ਗੁਆਂਢ ਵਿੱਚ ਘਰਾਂ ਨੂੰ ਲੱਗੀ ਅੱਗ ਨੂੰ ਬੁਝਾਇਆ ਜਾ ਰਿਹਾ ਹੈ। ਦੱਸ ਦੇਈਏ ਕਿ 

ਪੱਛਮੀ ਕੇਲੋਨਾ ਦੇ ਲਗਭਗ ਅੱਧੀ ਦਰਜਨ ਇਲਾਕੇ ਅੱਗ ਦੇ ਨੁਕਸਾਨ ਤੋਂ ਬਚ ਗਏ, ਜਿਸ ਵਿੱਚ ਸਮਿਥ ਕ੍ਰੀਕ, ਟੈੱਲਸ ਰਿਜ, ਸ਼ੈਨਨ ਲੇਕ, ਲੇਨਜ਼ ਰੋਡ ਟ੍ਰੇਲਰ ਪਾਰਕ ਅਤੇ ਰੋਜ਼ ਵੈਲੀ ਸ਼ਾਮਲ ਹਨ।

 

Leave a Reply