ਕੇਲੋਨਾ: ਕੇਲੋਨਾ ਵਿਖੇ ਇੱਕ ਨਾਈਟਕਲੱਬ ਦੇ ਬਾਹਰ ਬਹਿਸ ਤੋਂ ਬਾਅਦ ਹੋਏ ਇੱਕ ਕਤਲ ਤੋਂ ਇੱਕ ਸਾਲ ਬਾਅਦ ਪੁਲਿਸ ਵੱਲੋਂ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਵੱਲੋਂ ਜਾਰੀ ਕੀਤੀ ਤਾਜ਼ਾ ਜਾਣਕਾਰੀ ਮੁਤਾਬਕ ਮੈਥਿਊ ਰੀਮਰ ਨੂੰ ਕਤਲ ਦੇ ਮਾਮਲੇ ‘ਚ ਚਾਰਜ ਕੀਤਾ ਗਿਆ ਹੈ।

ਦੱਸ ਦੇਈਏ ਕਿ ਪੀੜਤ ਦੀ ਪਛਾਣ ਨਿਕੋਲਸ ਏਪ ਵਜੋਂ ਹੋਈ ਸੀ।ਇਹ ਘਟਨਾ 12 ਅਗਸਤ, 2022 ਨੂੰ ਲਾਰੈਂਸ ਐਵੀਨਿਊ ਦੇ 200 ਬਲੌਕ ‘ਤੇ ਸਥਿਤ ਇੱਕ ਨਾਈਟਕਲੱਬ ਦੇ ਬਾਹਰ ਵਾਪਰੀ ਸੀ।

ਪਿਛਲੇ ਸਾਲ ਆਰਸੀਐੱਮਪੀ ਵੱਲੋਂ ਇੱਕ ਰਿਲੀਜ਼ ਜਾਰੀ ਕਰ ਜਾਣਕਾਰੀ ਦਿੱਤੀ ਗਈ ਸੀ, ਜਿਸ ਮੁਤਾਬਕ ਇਹ ਘਟਨਾ ਰਾਤ 11 ਵਜੇ ਬਹਿਸਬਾਜ਼ੀ ਤੋਂ ਬਾਅਦ ਵਾਪਰੀ ਸੀ।

ਹਮਲੇ ਤੋਂ ਬਾਅਦ ਸ਼ੱਕੀ ਮੌਕੇ ‘ਤੋਂ ਫਰਾਰ ਹੋ ਗਿਆ ਸੀ ਅਤੇ ਪੀੜ੍ਹਤ ਘਟਨਾ ਸਥਾਨ ‘ਤੇ ਜ਼ਖ਼ਮੀ ਹਾਲਤ ਵਿੱਚ ਜ਼ਮੀਨ ਉੱਪਰ ਡਿੱਗਿਆ ਹੋਇਆ ਸੀ।

ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਇਸ ਘਟਨਾ ਦੇ ਸਬੰਧ ਵਿੱਚ ਜੇ ਕਿਸੇ ਵੱਲੋਂ ਜ਼ਰੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੋਵੇ ਤਾਂ ਉਹ 250-762-3300 ‘ਤੇ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।

 

Leave a Reply