ਹਵਾਈ: ਅਮਰੀਕਾ ਦੇ ਹਵਾਈ ਦੇ ਮਾਉਈ ਕਾਉਂਟੀ ਦੇ ਲਾਹੈਨਾ ਜੰਗਲਾਂ ਵਿੱਚ ਭਿਆਨਕ ਅੱਗ ਕਾਰਨ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ ਹੈ। 

ਇਹ ਅੱਗ ਦੱਖਣੀ ਹਿੱਸੇ ਤੋਂ ਲੰਘ ਰਹੇ ਤੂਫ਼ਾਨ ਡੋਰਾ ਦੇ ਕਾਰਨ ਭੜਕੀ ਦੱਸੀ ਜਾ ਰਹੀ ਹੈ। ਜਿਸ ਕਾਰਨ ਕਈ ਇਤਿਹਾਸਕ ਇਮਾਰਤਾਂ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਗਈਆਂ।

ਇਸ ਭਿਆਨਕ ਅੱਗ ਦੇ ਕਾਰਨ ਹਵਾਈ ਜਾਣ ਵਾਲੇ ਕੁੱਝ ਕੈਨੇਡਾ ਵਾਸੀਆਂ ਦਾ ਛੁੱਟੀਆਂ ਬਿਤਾਉਣ ਦਾ ਪਲੈਨ ਰੱਦ ਹੋ ਗਿਆ।

ਏਅਰ ਕੈਨੇਡਾ ਵੱਲੋਂ ਕਈ ਉਡਾਣਾਂ ਵੀ ਰੱਦ ਕੀਤੀਆਂ ਗਈਆਂ ਹਨ। ਏਅਰ ਕੈਰੀਅਰ ਦੁਆਰਾ ਜਾਰੀ ਰਿਲੀਜ਼ ‘ਚ ਜਾਣਕਾਰੀ ਦਿੱਤੀ ਗਈ ਹੈ ਕਿ ਮਾਉਈ ਤੋਂ ਵੈਨਕੂਵਰ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ, ਕਿਉਂਕਿ ਹਵਾਈ ਅੱਡੇ ਦਾ ਐਕਸੈੱਸ ਬੰਦ ਹੈ।

ਏਅਰ ਕੈਨੇਡਾ ਵੱਲੋਂ ਕਿਹਾ ਗਿਆ ਹੈ ਕਿ ਇਸ ਸਥਿਤੀ ਉੱਪਰ ਨੇੜੇ ਤੋਂ ਨਜ਼ਰ ਰੱਖੀ ਜਾ ਰਹੀ ਹੈ।ਕੰਪਨੀ ਵੱਲੋਂ ਦੁਬਾਰਾ ਬੁਕਿੰਗ ਦੀ ਸਹੂਲਤ ਦਿੱਤੀ ਗਈ ਹੈ।

ਜਿੱਥੇ ਇਸ ਜੰਗਲ਼ੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 36 ਹੋ ਗਈ ਹੈ ਓਥੇ ਹੀ ਦਰਜਨਾਂ ਲੋਕ ਜ਼ਖ਼ਮੀ ਹੋ ਗਏ ਹਨ।270 ਦੇ ਕਰੀਬ ਢਾਂਚੇ ਸੜ ਕੇ ਤਬਾਹ ਹੋ ਗਏ ਹਨ।

ਪ੍ਰਭਾਵਿਤ ਇਲਾਕੇ ‘ਚ ਬਚਾਓ ਕਾਰਜ ਜਾਰੀ ਹਨ। ਕਿਹਾ ਜਾ ਰਿਹਾ ਹੈ ਕਿ ਅੱਗ ਕਾਬੂ ‘ਚ ਆਉਣ ਤੋਂ ਬਾਅਦ ਹੋਰ ਮੌਤਾਂ ਦੀ ਪੁਸ਼ਟੀ ਹੋਣ ਦੀ ਸੰਭਾਵਨਾ ਹੈ। 

 

Leave a Reply