ਕੈਨੇਡਾ ਦੀ ਸਰਵ-ਉੱਚ ਅਦਾਲਤ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ 3 ਚਰਚਾਂ ਦੁਆਰਾ ਕੀਤੀ ਜਾਣ ਵਾਲੀ ਅਪੀਲ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਬ੍ਰਿਟਿਸ਼ ਕੋਲੰਬੀਆ: ਦੱਸ ਦੇਈਏ ਕਿ ਇਹ ਮਾਮਲਾ ਕੋਵਿਡ-19 ਦੇ ਦੌਰਾਨ ਦੋ ਸਾਲ ਪਹਿਲਾਂ ਲਗਾਏ ਗਈਆਂ ਪਾਬੰਦੀਆਂ ਨਾਲ ਸਬੰਧਤ ਸੀ।

ਚਰਚ ਵੱਲੋਂ ਇਹਨਾਂ ਨਿਯਮਾਂ ਦੇ ਵਿਰੋਧ ਵਿੱਚ ਇਹ ਅਪੀਲ ਕੀਤੀ ਗਈ ਸੀ। ਚਰਚ ਵੱਲੋਂ ਬਹਿਸ ਕੀਤੀ ਜਾ ਰਹੀ ਸੀ ਕਿ ਕੋਵਿਡ-19 ਦੌਰਾਨ ਧਾਰਮਿਕ ਸਰਵਿਸਜ਼ ਦੇ ਉੱਪਰ ਲਗਾਈ ਗਈ ਪਾਬੰਦੀ ਸੰਵਿਧਾਨਿਕ ਹੱਕਾਂ ਦੀ ਉਲੰਘਣਾ ਸੀ।

ਪਰ ਕੋਰਟ ਮੁਤਾਬਕ ਸਿਹਤ ਅਧਿਕਾਰੀ ਦੁਆਰਾ ਇਹਨਾਂ ਪਾਬੰਦੀਆਂ ਨੂੰ ਲਾਗੂ ਕਰਨਾ ਲਾਜ਼ਮੀ ਸੀ, ਕਿਉਂਕਿ ਉਸ ਸਮੇਂ ਵਾਇਰਸ ਦੇ ਫੈਲਣ ਦਾ ਡਰ ਕਾਰਨ ਇਹ ਐਕਸ਼ਨ ਲਿਆ ਗਿਆ ਸੀ।

ਸਾਰੇ ਪਹਿਲੂਆਂ ਦੀ ਜਾਂਚ ਕਰਨ ਤੋਂ ਬਾਅਦ ਅਦਲਾਤ ਦੁਆਰਾ ਅਪੀਲ ਰੱਦ ਕਰ ਦਿੱਤੀ ਗਈ।

 

Leave a Reply