ਕੈਨੇਡਾ:ਕੈਨੇਡਾ ਦੀ ਮਹਿਲਾ ਰਗਬੀ ਸੈਵੇਨਜ਼ ਟੀਮ ਅਗਲੇ ਸਾਲ ਗਰਮੀਆਂ ਦੌਰਾਨ ਪੈਰਿਸ ‘ਚ ਹੋਣ ਵਾਲੀਆਂ ਉਲੰਪਿਕ ਖੇਡਾਂ ‘ਚ ਹਿੱਸਾ ਲਵੇਗੀ, ਜਦੋਂ ਕਿ ਪੁਰਸ਼ਾਂ ਦੀ ਟੀਮ ਨੂੰ ਕੁਆਲੀਫਾਈ ਕਰਨ ਲਈ ਕੋਸ਼ਿਸ਼ ਲਗਾਤਾਰ ਜਾਰੀ ਰੱਖਣੀ ਪਵੇਗੀ।

ਜ਼ਿਕਰਯੋਗ ਹੈ ਕਿ ਕੈਨੇਡੀਅਨ ਮਹਿਲਾ ਟੀਮ ਨੇ ਲੰਘੇ ਕੱਲ੍ਹ ਮੈਕਸੀਕੋ ਨੂੰ 53-0 ਨਾਲ ਕਰਾਰੀ ਹਾਰ ਦਿੰਦੇ ਹੋਏ ਉਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ।

ਜਦੋਂ ਕਿ ਪੁਰਸ਼ਾਂ ਦੀ ਟੀਮ ਅਮਰੀਕਾ ਦੀ ਟੀਮ ਤੋਂ 24-14 ਦੇ ਫ਼ਰਕ ਨਾਲ ਹਾਰ ਗਈ।
ਜ਼ਿਕਰਯੋਗ ਹੈ ਕਿ ਕੈਨੇਡੀਅਨ ਮਹਿਲਾ ਟੀਮ ਨੇ ਕੱਲ੍ਹ ਦੁਪਹਿਰ ਸੇਂਟ ਲੂਸੀਆ ਨੂੰ 41-7 ਨਾਲ ਹਰਾਇਆ।

ਮਹਿਲਾ ਟੀਮ ਦੇ ਕੋਚ ਜੇਕ ਹੈਨਰੈਟੀ ਦਾ ਕਹਿਣਾ ਹੈ ਕਿ ਇਸ ਜਿੱਤ ਤੋਂ ਬਾਅਦ ਉਹ ਕਾਫੀ ਰਿਲੈਕਸ ਮਹਿਸੂਸ ਕਰ ਰਹੇ ਹਨ।
ਦੱਸ ਦੇਈਏ ਕਿ ਮਹਿਲਾ ਖਿਡਾਰੀਆਂ ਦੀ ਟੀਮ ਇਸ ਸਮੇਂ ਐੱਚਸੀਬੀਸੀ ਵਰਲਡ ਰਗਬੀ ਸੈਵੇਨਜ਼ ਸਿਰੀਜ਼ ‘ਚ ਨੌਵੇਂ ਨੰਬਰ ‘ਤੇ ਬਣੀ ਹੋਈ ਹੈ।

Leave a Reply