ਵੈਨਕੂਵਰ: ਡਾਊਨਟਾਊਨ ਵਿਖੇ ਇੱਕ ਡੈਂਟਲ ਆਫਿਸ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ‘ਚ ਪੁਲਿਸ ਵੱਲੋਂ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ, ਸ਼ਨੀਵਾਰ ਸ਼ਾਮ 8 ਵਜੇ ਦੇ ਕਰੀਬ 410 ਵੈਂਟਵੌਰਥ ਸੇਂਟ ਵਿਖੇ ਸਥਿਤ ਇੱਕ ਡੈਂਟਲ ਆਫਿਸ ‘ਚੋਂ ਧੂੰਆਂ ਨਿਕਲ ਰਿਹਾ ਸੀ।

ਜੋ ਕਿ ਗਸ਼ਤ ਕਰ ਰਹੇ ਇੱਕ ਪੁਲਿਸ ਅਧਿਕਾਰੀ ਵੱਲੋਂ ਦੇਖਿਆ ਗਿਆ। 

ਅੱਗ ਬੁਝਾਊ ਦਸਤੇ ਦੇ ਮੈਂਬਰਾਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪਰ ਜਦੋਂ ਤੱਕ ਅੱਗ ‘ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਇਮਾਰਤ ਕਾਫੀ ਜ਼ਿਆਦਾ ਸੜ੍ਹ ਗਈ ਸੀ।ਜਿਸਦੀ ਜਾਣਕਾਰੀ ਅੱਜ ਨਨਾਇਮੋ ਪੁਲਿਸ ਵੱਲੋਂ ਜਾਰੀ ਇੱਕ ਰਿਲੀਜ਼ ਵਿੱਚ ਦਿੱਤੀ ਗਈ ਹੈ।

ਇਸ ਘਟਨਾ ਦੌਰਾਨ ਇਮਾਰਤ ਵਿੱਚ ਕੋਈ ਮੌਜੂਦ ਨਹੀਂ ਸੀ। ਕਿਸੇ ਹੋਰ ਇਮਾਰਤ ਨੂੰ ਇਸ ਕਾਰਨ ਨੁਕਸਾਨ ਪਹੁੰਚਣ ਦੀ ਖ਼ਬਰ ਨਹੀਂ ਹੈ।

ਪੁਲਿਸ ਨੇ ਦੱਸਿਆ ਕਿ ਇਸ ਘਟਨਾ ਤੋਂ ਕੁੱਝ ਦੂਰੀ ‘ਤੇ ਮੌਜੂਦ ਦੋ ਜਣਿਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਜਿਨਾਂ ਦੀ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ੀ ਹੋਵੇਗੀ।ਪੁਲਿਸ ਵੱਲੋਂ ਅੱਗ ਦੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ 250-754-2345 ‘ਤੇ ਸੰਪਰਕ ਕਰ ਸੂਚਨਾ ਸਾਂਝੀ ਕਰ ਸਕਦਾ ਹੈ।

Leave a Reply