ਵੈਨਕੂਵਰ ਦੇ ਇੱਕ ਨਸ਼ਾ ਤਸਕਰ ਨੂੰ ਦੋ ਨਾਬਾਲਗ ਮੂਲ ਨਿਵਾਸੀ ਕੁੜੀਆਂ ਦਾ ਜਿਨਸੀ ਸੋਸ਼ਣ ਕਰਨ ਕਰਕੇ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਦੱਸ ਦੇਈਏ ਕਿ ਦੋਸ਼ੀ ਵੱਲੋਂ ਇੱਕ 12 ਸਾਲਾ ਕੁੜੀ ਅਤੇ ਇੱਕ 14 ਸਾਲਾ ਕੁੜੀ ਦਾ ਜਿਨਸੀ ਸੋਸ਼ਣ ਕੀਤਾ ਗਿਆ।ਦਾ ਵੇਈ ਸ਼ੇਨ ਨਾਂ ਦੇ ਇਸ ਵਿਅਕਤੀ ਦਾ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਟ੍ਰਾਇਲ ਹੋਇਆ ਸੀ ਅਤੇ ਜੂਨ ਮਹੀਨੇ ਵਿੱਚ ਉਸਨੂੰ ਸਜ਼ਾ ਦਿੱਤੀ ਗਈ।ਜਿਸਦਾ ਫੈਸਲਾ ਜੱਜ ਵੱਲੋਂ ਛਿਲੇ ਹਫਤੇ ਵੈਬਸਾਈਟ ਉੱਪਰ ਪੋਸਟ ਕੀਤਾ ਗਿਆ। 

ਜ਼ਿਕਰਯੋਗ ਹੈ ਕਿ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜੱਜ ਨੇ ਦੱਸਿਆ ਕਿ ਦੋਸ਼ੀ ਵੱਲੋਂ ਨਾਬਾਲਗ ਕੁੜੀਆਂ ਨੂੰ ਪਹਿਲਾਂ ਨਸ਼ਾ ਦਿੱਤਾ, ਜਿਸ ਕਾਰਨ ਜਦੋਂ ਉਹਨਾਂ ਉੱਪਰ ਜਿਨਸੀ ਹਮਲਾ ਹੋਣ ਦੀ ਸੂਰਤ ਵਿੱਚ ਉਹ ਵਿਰੋਧ ਕਰਨ ਦੇ ਯੋਗ ਵੀ ਨਹੀਂ ਸਨ।

ਜਾਣਕਾਰੀ ਮੁਤਾਬਕ ਦੋਸ਼ੀ 2021 ‘ਚ ਪੀੜਤਾਂ ਨੂੰ ਮਿਲਿਆ ਸੀ ਜਿਸ ਸਮੇਂ ਉਸ ਦੀ ਉਮਰ 26 ਸਾਲ ਸੀ।

ਉਸ ਵੱਲੋਂ ਨਾਬਾਲਗ ਕੁੜੀਆਂ ਨੂੰ ਸਰਾਬ ਦੇ ਨਾਲ ਨਸ਼ਾ ਵੀ ਦਿੱਤਾ ਗਿਆ, ਜਦੋਂ ਕਿ ਉਹ ਜਾਣਦਾ ਸੀ ਕਿ ਉਹ ਨਾਬਲਗ ਕੁੜੀਆਂ ਹਨ। 

ਨਾਬਲਗ ਕੁੜੀਆਂ ਦੁਆਰਾ ਦਿੱਤੇ ਬਿਆਨਾਂ ਮੁਤਾਬਕ ਦੋਸ਼ੀ ਦੁਆਰਾ ਕੀਤੇ ਹਮਲੇ ਨੇ ਉਹਨਾਂ ਨੂੰ ਡੂੰਘੇ ਅਵਸਾਦ ਵਿੱਚ ਧਕੇਲਿਆ ਅਤੇ ਜਿਸ ਸਦਕਾ ਉਹਨਾਂ ਦੀ ਜ਼ਿੰਦਗੀ ਬੇਹੱਦ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਈ ਹੈ।

ਇਸ ਪੂਰੇ ਮਾਮਲੇ ਦਾ ਟ੍ਰਇਲ ਹੋਣ ਤੋਂ ਬਾਅਦ ਜੱਜ ਵੱਲੋਂ ਦੋਸ਼ੀ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ।

 

Leave a Reply