ਪੈਰਿਸ ਦੇ ਐਫਿਲ ਟਾਵਰ ਤੋਂ ਪੈਰਾਸ਼ੂਟ ਦੀ ਮਦਦ ਨਾਲ ਛਲਾਂਗ ਲਗਾਉਣ ਵਾਲੇ ਇੱਕ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਟਾਵਰ ਦੀ ਦੇਖ-ਰੇਖ ਕਰਨ ਵਾਲੀ ਮੈਨੇਜਮੈਂਟ ਕੰਪਨੀ ਐੱਸ.ਈ.ਟੀ.ਈ. ਦਾ ਕਹਿਣਾ ਹੈ ਕਿ ਸਾਈਟ ਵਿੱਚ ਦਾਖਲ ਹੋਣ ਤੋਂ ਬਾਅਦ ਰੱਖਿਆ ਗਾਰਡ  ਦੁਆਰਾ “ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ” ਵਿਅਕਤੀ ਦਾ ਪਤਾ ਲਗਾਇਆ ਗਿਆ ਸੀ।

ਟਾਵਰ ਦੀ  ਇੰਟਰਵੈਂਸ਼ਨ ਬ੍ਰਿਗੇਡ ਦੁਆਰਾ ਉਸਨੂੰ ਰੋਕਣ ਦੀਆਂ ਕੋਸ਼ਿਸ਼ਾਂ ਅਸਫਲ ਸਾਬਤ ਹੋਈਆਂ ਅਤੇ ਉਹ ਛਾਲ ਮਾਰ ਕੇ ਅੱਗੇ ਵੱਧ ਗਿਆ।

 ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਉਹ ਨੇੜਲੇ ਸਪੋਰਟਸ ਸੈਂਟਰ ਦੀ ਛੱਤ ‘ਤੇ ਉਤਰਿਆ।

ਵੀਰਵਾਰ ਦੀ ਘਟਨਾ ਤੋਂ ਬਾਅਦ SETE ਨੇ ਸ਼ਿਕਾਇਤ ਦਰਜ ਕਰਵਾਈ।

ਆਪਣੇ ਬਿਆਨ ਵਿੱਚ, ਉਨ੍ਹਾਂ ਨੇ “ਇਸ ਕਿਸਮ ਦੀ ਗੈਰ-ਜ਼ਿੰਮੇਵਾਰਾਨਾ ਕਾਰਵਾਈ ਦੀ ਨਿੰਦਾ ਕੀਤੀ, ਜੋ ਕਿ ਟਾਵਰ ਜਾਂ ਇਸ ਦੇ ਅਧੀਨ ਕੰਮ ਕਰਨ ਵਾਲਿਆਂ ਨੂੰ ਖ਼ਤਰੇ ਵਿੱਚ ਪਾਉਂਦੀ ਹੈ।

 

Leave a Reply