ਬ੍ਰਿਟਿਸ਼ ਕੋਲੰਬੀਆ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦਾ ਪਰਿਵਾਰ ਇੱਕ ਹਫ਼ਤੇ ਲਈ ਬ੍ਰਿਟਿਸ਼ ਕੋਲੰਬੀਆ ਆ ਰਹੇ ਹਨ। ਜਿਸਦੀ ਜਾਣਕਾਰੀ ਪੀਐੱਮਓ ਦਫ਼ਤਰ ਵੱਲੋਂ ਦਿੱਤੀ ਗਈ ਹੈ।

ਹਾਲਾਂਕਿ ਇਸ ਸਬੰਧ ਵਿੱਚ ਜਾਣਕਾਰੀ ਨਹੀਂ ਦਿੱਤੀ ਗਈ ਕਿ ਇਸ ਟ੍ਰਿਪ ਦੌਰਾਨ ਕਿੱਥੇ ਰੁਕਣਗੇ? ਪਰ ਇਹ ਕਿਹਾ ਗਿਆ ਹੈ ਕਿ ਉਹ ਛੱੁਟੀਆਂ ਬਿਤਾਉਣ ਤੋਂ ਬਾਅਦ 18 ਅਗਸਤ ਨੂੰ ਓਟਵਾ ਵਾਪਸ ਮੁੜਨਗੇ।

ਦੱਸ ਦੇਈਏ ਕਿ ਪੀਅੇੱਮ ਵੱਲੋਂ ਪਿਛਲੇ ਹਫ਼ਤੇ 18 ਵਰ੍ਹਿਆਂ ਤੋਂ ਸਾਥ ਨਿਭਾਉਣ ਵਾਲੀ ਹਮਸਫ਼ਰ ਸੋਫੀ ਟਰੂਡੋ ਤੋਂ ਵੱਖ ਹੋਣ ਬਾਰੇ ਐਲਾਨ ਕੀਤਾ ਗਿਆ ਸੀ।

ਹੁਣ ਉਹਨਾਂ ਵੱਲੋਂ ਅਪਾਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਬ੍ਰਿਟਿਸ਼ ਕੋਲੰਬੀਆ ਦੇ ਫੇਰੇ ਪਾਉਣ ਦੀ ਖ਼ਬਰ ਆ ਰਹੀ ਹੈ।

ਪੀਐੱਮਓ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਇਸ ਟ੍ਰਿਪ ਬਾਰੇ ਏਥਿਕਸ ਕਮਿਸ਼ਨਰ ਨਾਲ ਗੱਲਬਾਤ ਕਰ ਲਈ ਗਈ ਹੈ ਅਤੇ ਪ੍ਰਧਾਨ ਮੰਤਰੀ ਇਸ ਟ੍ਰਿਪ ਦਾ ਖ਼ਰਚਾ ਆਪਣੇ ਕੋਲੋਂ ਅਦਾ ਕਰਨਗੇ।

 

Leave a Reply