ਪ੍ਰਿੰਸ ਜਾਰਜ: ਪ੍ਰਿੰਸ ਜਾਰਜ ਅਰਸੀਐੱਮਪੀ ਵੱਲੋਂ ਜਿਨਸੀ ਹਮਲੇ ਦੇ ਸਬੰਧ ਵਿੱਚ ਇੱਕ ਸ਼ੱਕੀ ਦੇ ਵੇਰਵੇ ਜਾਰੀ ਕੀਤੇ ਹਨ।

ਜਾਣਕਾਰੀ ਮੁਤਾਬਕ 2 ਜੁਲਾਈ, ਐਤਵਾਰ ਨੂੰ ਇੱਕ ਔਰਤ ਨੇ ਪੁਲਿਸ ਅਧਿਕਾਰੀਆਂ ਨੂੰ ਇੱਕ ਰਿਪੋਰਟ ਦਰਜ ਕਰਵਾਈ। ਜਿਸ ‘ਚ ਉਸ ਵੱਲੋਂ ਇੱਕ ਵਿਅਕਤੀ ਦੁਆਰਾ ਜੌਰਜ ਸਟਰੀਟ ਦੇ 400 ਬਲੌਕ ‘ਤੇ ਜਿਨਸੀ ਹਮਲਾ ਕਰਨ ਦੀ ਜਾਣਕਾਰੀ ਦਿੱਤੀ ਗਈ।

ਪੁਲਿਸ ਵੱਲੋਂ ਉਸ ਵਿਅਕਤੀ ਦਾ ਇੱਕ ਸਕੈੱਚ ਜਾਰੀ ਕੀਤਾ ਗਿਆ ਹੈ।ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।

ਪੁਲਿਸ ਦੁਆਰਾ ਜਾਰੀ ਵੇਰਵਿਆਂ ਮੁਤਾਬਕ ਸ਼ੱਕੀ ਵਿਅਤਕੀ ਦੀ ਉਮਰ 35 ਸਾਲ ਦੇ ਲਗਭਗ ਹੈ। ਉਸਦਾ ਕੱਦ 5’9″ ਦੇ ਕਰੀਬ ਹੈ, ਅਤੇ ਖੱਬੇ ਕੰਨ ਵਿੱਚ ਦੋ ਬਾਲੀਆਂ ਵੀ ਪਾਈਆਂ ਹਨ।

Leave a Reply