ਚੰਡੀਗੜ:ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਿ੍ਰਟਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਉੱਜਲ ਦੋਸਾਂਝ ਨਾਲ ਵਿਭਿੰਨ ਮਹੱਤਵਪੂਰਨ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਅਤੇ ਇਸ ਦੌਰਾਨ ਦੋਵਾਂ ਆਗੂਆਂ ਨੇ ਸਿਆਸੀ ਖੇਤਰ ਵਿੱਚਲੇ ਆਪਣੇ ਤਜਰਬੇ ਸਾਂਝੇ ਕੀਤੇ।

ਕੈਨੇਡਾ ਦੇ ਦੌਰੇ ’ਤੇ ਗਏ ਸੰਧਵਾਂ ਬੀਤੀ ਸ਼ਾਮ ਦੋਸਾਂਝ, ਉਨਾਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਹੋਰ ਸ਼ਖਸੀਅਤਾਂ ਨੂੰ ਵੈਨਕੁਵਰ ਵਿਖੇ ਉਨਾਂ ਦੀ ਰਿਹਾਇਸ਼ ’ਤੇ ਮਿਲੇ। ਇਸ ਸਦਭਾਵਨਾ ਮੀਟਿੰਗ ਤੋਂ ਬਾਅਦ ਸੰਧਵਾਂ ਨੇ ਦੱਸਿਆ ਕਿ ਉਨਾਂ ਨੇ ਖੇੇਤੀ, ਡੇਅਰੀ ਫਰਮਿੰਗ, ਸਭਿਆਚਾਰ, ਖੇਡਾਂ, ਵਿਗਿਆਨ, ਤਕਨੋਲੋਜੀ ਆਦਿ ਬਾਰੇ ਸ੍ਰੀ ਦੋਸਾਂਝ ਨਾਲ ਚਰਚਾ ਕੀਤੀ। ਉਨਾਂ ਕਿਹਾ ਕਿ ਦੋਸਾਂਝ ਦਾ ਪੰਜ ਦਹਾਕੇ ਤੋਂ ਵੀ ਵਧੇਰੇ ਸਿਆਸਤ ਦਾ ਤਜਰਬਾ ਹੈ ਅਤੇ ਇਸ ਤਜਰਬੇ ਤੋਂ ਉਨਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ। ਉਨਾਂ ਕਿਹਾ ਕਿ ਇਸ ਮੀਟਿੰਗ ਦੌਰਾਨ ਉਨਾਂ ਨੂੰ ਵੱਖ ਵੱਖ ਤਰਾਂ ਦੀ ਨਵੀਂ ਜਾਣਕਾਰੀ ਹਾਸਲ ਹੋਈ ਹੈ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਕਿਹਾ ਕਿ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਨੇ ਵੱਖ ਵੱਖ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਦੋਸਾਂਝ ਵਰਗੇ ਪੰਜਾਬੀਆਂ ਨੇ ਸਿਆਸਤ ਅਤੇ ਕਾਨੂੰਨ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਿਆ ਹੈ ਜਿਸ ’ਤੇ ਉਨਾਂ ਨੂੰ ਬਹੁਤ ਜ਼ਿਆਦਾ ਮਾਣ ਹੈ। ਸੰਧਵਾਂ ਨੇ ਕਿਹਾ ਕਿ ਸ੍ਰੀ ਦੋਸਾਂਝ ਨਾਲ ਉਨਾਂ ਦੀ ਇਹ ਮੀਟਿੰਗ ਬਹੁਤ ਯਾਦਗਾਰੀ ਅਤੇ ਅਰਥ ਭਰਪੂਰ ਰਹੀ। ਇਸ ਮੌਕੇ ਸ੍ਰੀ ਦੋਸਾਂਝ ਨੇ ਸ੍ਰੀ ਸੰਧਵਾਂ ਨੂੰ ਆਪਣੀ ਇੱਕ ਪੁਸਤਕ ਵੀ ਭੇਟ ਕੀਤੀ।

ਇਸ ਮੌਕੇ ਹਰਮੀਤ ਸਿੰਘ ਖੁੱਡੀਆਂ, ਨਿਮਰਤਾ ਸ਼ੇਰਗਿੱਲ ਸਮੇਤ ਵੱਖ ਵੱਖ ਖੇਤਰਾਂ ਚ ਨਾਮਣਾ ਖੱਟਣ ਵਾਲੇ ਪ੍ਰਵਾਸੀ ਪੰਜਾਬੀਆਂ ਵੱਲੋਂ ਸੰਧਵਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

Leave a Reply