(ਵੈਨਕੂਵਰ): ਬੀਸੀ ਫੇਰੀਜ਼ ਨੇ ਇੱਕ ਤਾਜ਼ਾ ਨੋਟਿਸ ਜਾਰੀ ਕਰਦੇ ਕਿਹਾ ਹੈ ਕਿ ਜਿਹੜੇ ਯਾਤਰੀਆਂ ਦੀਆਂ ਟਿਕਟਾਂ ਕੈਂਸਲ ਹੋਈਆਂ ਸਨ, ਉਹਨਾਂ ਨੂੰ ਰੀਫੰਡ ਮਿਲਣ ਲਈ ਛੇ ਹਫਤਿਆਂ ਦਾ ਸਮਾਂ ਲੱਗ ਸਕਦਾ ਹੈ।

ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਸ ਸਮੇਂ ਰੀਫੰਡ ਲਈ ਵੱਡੀ ਮਾਤਰਾ ਵਿੱਚ ਮੰਗ ਕੀਤੀ ਜਾ ਰਹੀ ਹੈ, ਜਿਸਦੇ ਚਲਦੇ ਪਹਿਲਾਂ 6-7 ਦਿਨਾਂ ਦਾ ਸਮਾਂ ਹੁਣ ਵਧ ਕੇ 4 ਤੋਂ 6 ਹਫਤੇ ਦਾ ਹੋ ਗਿਆ ਹੈ। 

ਅੱਜ ਸਵੇਰੇ ਚਾਰ ਵਜੇ ਤੱਕ ਬੀਸੀ ਫੇਰੀਜ਼ ਦੀ ਵੈੱਬਸਾਈਟ ਬੰਦ ਹੋ ਗਈ ਸੀ, ਜਿਸ ਦੇ ਕਾਰਨ ਕਈ ਯਾਤਰੀਆਂ ਵੱਲੋਂ ਅਪਾਣੇ ਪਲੈਨ ਕੈਂਸਲ ਕਰ ਦਿੱਤੇ ਗਏ ਅਤੇ ਕਈਆਂ ਨੇ ਵੈਨਕੂਵਰ ਆਈਲੈਂਡ ‘ਤੇ ਜਾਣ ਦੀ ਬਜਾਏ ਹਾੱਰਸਸ਼ੂ ਬੇ ਜਾਣਾ ਪਿਆ।

ਦੱਸ ਦੇਈਏ ਕਿ ਬੀਸੀ ਫੇਰੀਜ਼ ‘ਚ ਚੱਲ ਰਹੀ ਸਟਾਫ ਦੀ ਕਮੀ ਕਾਰਨ ਅਤੇ ਸਮੁੰਦਰੀ ਜਹਾਜ਼ਾਂ ‘ਚ ਆਉਣ ਵਾਲੀ ਸਮੱਸਿਆ ਦੇ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੋਸਟਲ ਸੈਲੀਬ੍ਰੈਸ਼ਨ ‘ਚ ਹੋਈ ਤਕਨੀਕੀ ਸਮੱਸਿਆ ਦੇ ਕਾਰਨ ਪਿਛਲੇ ਹਫਤੇ ਤੋਂ ਲੈ ਕੇ ਹੁਣ ਤੱਕ ਟਵਾਸੱਮ ਅਤੇ ਸਵੱਰਟਜ਼ ਬੇ ਦੀਆਂ ਦਰਜਨਾਂ ਸੇਲਿੰਗਜ਼  ਰੱਦ ਹੋਈਆਂ ਅਤੇ 7,000 ਦੇ ਲਗਭਗ ਰਿਜ਼ਰਵੇਸ਼ਨਜ਼ ਪ੍ਰਭਾਵਿਤ ਹੋਈਆਂ ਹਨ।

 

Leave a Reply