(ਓਟਵਾ): ਅਲਬਰਟਾ ਪ੍ਰੀਮੀਅਰ ਡੇਨੀਅਲ ਸਮਿਥ ਅਤੇ ਸਿਹਤ ਮੰਤਰੀ ਏਡਰਿਯਾਨਾ ਲਾਂਗਰੇਜ਼ ਵੱਲੋਂ ਸੂਬੇ ‘ਚ ਮਰੀਜ਼ਾਂ ਨੂੰ ਫੈਮਿਲੀ ਡਾਕਟਰ ਦੀ ਉਪਲੱਬਧਤਾ ਬਿਨਾਂ ਦੇਰੀ ਤੋਂ ਕਰਵਾਉਣ ਲਈ ਕਲੀਨਕ ਯੋਜਨਾ ਦੇ ੳੱੁਪਰ ਵਿਚਾਰ ਕੀਤਾ ਜਾ ਰਿਹਾ ਹੈ।

ਜਿਸ ਤਹਿਤ ਇੱਕ ਵਿਅਕਤੀ ਤੋਂ ਇਸ ਸਰਵਿਸ ਦੇ ਤਹਿਤ $2200 ਸਾਲਾਨਾ ਅਤੇ ਪਰਿਵਾਰ ਨੂੰ $4800 ਸਾਲਾਨਾ ਅਦਾ ਕਰਨਾ ਪਵੇਗਾ।

ਪਰ ਫੈਡਰਲ ਸਰਕਾਰ ਨੇ ਸੂਬਾ ਸਰਕਾਰ ਦੇ ਇਸ ਕਦਮ ਨੂੰ ਲੈ ਕੇ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਹ ਯੋਜਨਾ, ਮੈਡੀਕੇਅਰ ਨਿਯਮਾਂ ਦੀ ਉਲੰਘਣਾ ਕਰਦੀ ਹੈ ਅਤੇ ਸੂਬੇ ਨੂੰ ਮਿਲਣ ਵਾਲੀ ਫੈਡਰਲ ਟ੍ਰਾਂਸਫਰ ਪੇਮੈਂਟ ਖੁੱਸ ਸਕਦੀ ਹੈ।

ਜਿਸ ਤੋਂ ਬਾਅਦ ਸਮਿਥ ਅਤੇ ਸਿਹਤ ਮੰਤਰੀ ਏਡਰਿਯਾਨਾ ਲਾਂਗਰੇਜ਼ ਦੁਆਰਾ ਕਿ ਸਟੇਟਮੈਂਟ ਜਾਰੀ ਕਰਦੇ ਕਿਹਾ ਗਿਆ ਕਿ ਇਸ ਪ੍ਰੋਗਰਾਮ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਜੇਕਰ ਕਲੀਨਕ ਅਲਬਰਟਾ ਵਾਸੀਆਂ ਤੋਂ ਇਸ ਸਰਵਿਸ ਦੇ ਬਦਲੇ ਫੀਸ ਲੈ ਕੇ ਉਹਨਾਂ ਬਿਮਾਰਆਂ ਦਾ ਇਲਾਜ ਕਰੇਗੀ ਜੋ ਕਿ ਫੈਡਰਲ ਸਰਕਾਰ ਦੁਆਰਾ ਇਨਸ਼ੋਰੇਂਸ ਦੇ ਬਦਲੇ ਫੈਮਲੀ ਡਾਕਟਰ ਮੁਹੱਈਆ ਕਰਵਾਉਂਦੀ ਹੈ, ਤਾਂ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਸਦਕਾ ਹੋਰਨਾਂ ਨੂੰ ਉਡੀਕ ਵਧੇਰੇ ਕਰਨੀ ਪੈ ਸਕਦੀ ਹੈ।

 

Leave a Reply