ਵੇਨਕੂਵਰ: ਬੀ.ਸੀ. ਡੇਅ ਦੌਰਾਨ ਬੀ.ਸੀ. ਫੇਰੀਜ਼ ਦੀਆਂ ਸੇਵਾਵਾਂ ਬਿਨਾਂ ਕਿਸੇ ਸਮੱਸਿਆ ਤੋਂ ਬਰਕਰਾਰ ਰਹੀਆਂ, ਜਿਸਦੇ ਚਲਦੇ ਯਾਤਰੀਆਂ ਨੂੰ ਕੋਈ ਵਾਧੂ ਪ੍ਰੇਸ਼ਾਨੀ ਨਹੀਂ ਝੱਲਣੀ ਪਈ।

ਰਿਜ਼ਰਵੇਸ਼ਨ ਕਾਫੀ ਪਹਿਲਾਂ ਹੋਣ ਕਾਰਨ ਸਫ਼ਰ ਸੌਖਾ ਰਿਹਾ ਅਤੇ ਬਿਨਾਂ ਰਿਜ਼ਰਵੇਸ਼ਨ ਵਾਲਿਆਂ ਨੂੰ ਇੱਕ ਤੋਂ ਦੋ ਸੇਲੰਿਗ ਦੀ ਉਡੀਕ ਕਰਨੀ ਪਈ।

ਜ਼ਿਕਰਯੋਗ ਹੈ ਕਿ ਸਟਾਫ ਦੀ ਕਮੀ ਕਾਰਨ ਅਤੇ ਕੋਸਟਲ ਸੈਲੀਬ੍ਰੇਸ਼ਨ ਦੀ ਚੱਲ ਰਹੀ ਮੁਰੰਮਤ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲ ਆ ਰਹੀ ਸੀ।

ਬੀ.ਸੀ. ਡੇਅ ਤੋਂ ਪਹਿਲਾਂ ਕਾਰਪੋਰੇਸ਼ਨ ਵੱਲੋਂ ਆਪਣੀਆਂ ਸੇਵਾਵਾਂ ਉੱਤਮ ਤਰੀਕੇ ਨਾਲ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ।

ਕਾਰਪੋਰੇਸ਼ਨ ਦੀ ਵੈਬਸਾਈਟ ਵਿੱਚ ਵੀ ਸਮੱਸਿਆ ਹੋਣ ਕਾਰਨ ਗਲਤ ਜਾਣਕਾਰੀ ਦੇ ਚਲਦੇ ਯਾਤਰੀ ਪ੍ਰੇਸ਼ਾਨ ਰਹੇ। ਪਰ ਹੁਣ ਬੀ.ਸੀ. ਫੇਰੀਜ਼ ਪਟੜੀ ‘ਤੇ ਵਾਪਸੀ ਕਰਦੀ ਨਜ਼ਰ ਆ ਰਹੀ ਹੈ।

Leave a Reply