ਮੇਪਲ ਰਿੱਜ: ਮੇਪਲ ਰਿੱਜ ਵਿਖੇ ਦੁਕਾਨਾਂ ‘ਤੇ ਹੋਣ ਵਾਲੀਆਂ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਰਿੱਜ ਮੀਡੋਜ਼ ਆਰਸੀਐੱਮਪੀ ਵੱਲੋਂ ਇੱਕ ਨਵਾਂ ਪ੍ਰੋਗਰਾਮ ਡਿਜ਼ਾਈਨ ਕੀਤਾ ਗਿਆ ਹੈ।

ਜਿਸ ਕਾਰਨ ਜੂਨ ਅਤੇ ਜੁਲਾਈ ‘ਚ ਇਹਨਾਂ ਘਟਨਾਵਾਂ ‘ਚ 50 ਫੀਸਦ ਦੀ ਕਮੀ ਦਰਜ ਕੀਤੀ ਗਈ ਹੈ।

ਪਬਲਿਕ ਸੇਫਟੀ ‘ਚ ਵਾਧਾ ਕਰਨ ਨੂੰ ਲੈ ਕੇ 1 ਜੂਨ ਨੂੰ ਪ੍ਰੋਜੈਕਟ ‘ਡਵਟੇਲ’ ਸ਼ੁਰੂ ਕੀਤਾ ਗਿਆ ਸੀ।

ਜਿਸ ‘ਚ ਬਿਜ਼ਨਸ ਅਤੇ ਕਮਿਊਨਿਟੀ ਨੂੰ ਮਿਲਕੇ ਸਥਾਨਕ ਨਿਵਾਸੀਆਂ ਨੂੰ ਰਿਸੋਰਸਜ਼ ਨਾਲ ਜੋੜਨ ਦਾ ਟੀਚਾ ਮਿੱਥਿਆ ਗਿਆ। ਨਤੀਜਨ ਸ਼ੌਪਲਿਫਟਿੰਗ ਦੀਆਂ ਘਟਨਾਵਾਂ ‘ਚ ਕਮੀ ਦੇਖੀ ਗਈ।

ਇਸ ਪ੍ਰੋਜੈਕਟ ਦੇ ਤਹਿਤ ਪੁਲਿਸ ਨੂੰ 15 ਘਟਨਾਵਾਂ ਦੀ ਸ਼ਿਕਾਇਤ ਮਿਲੀ, ਜੋ ਪਿਛਲੇ ਸਾਲ ਦੇ ਮੁਕਾਬਲੇ 53 ਫੀਸਦ ਘਟੀ ਹੈ। 

ਜਿਕਰਯੋਗ ਹੈ ਕਿ ਪਿਛਲੇ ਸਾਲ ਪੁਲਿਸ ਨੂੰ ਇਸ ਪੀਰੀਅਡ ਦੌਰਾਨ ਕੁੱਲ 32 ਸ਼ਿਕਾਇਤਾਂ ਮਿਲੀਆਂ ਸਨ।

 

Leave a Reply