ਬ੍ਰਿਟਿਸ਼ ਕੋਲੰਬੀਆ:ਲੋਅਰ ਮੇਨਲੈਂਡ ‘ਚ ਜਿੱਥੇ ਬੀਤੇ ਕੱਲ੍ਹ ਸ਼ਾਮ ਅਚਨਚੇਤ ਬਰਫ਼ਬਾਰੀ ਸ਼ੁਰੂ ਹੋਈ ਓਥੇ ਹੀ ਭਵਿੱਖਬਾਣੀ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਵੀ ਤਾਪਮਾਨ ਘਟੇਗਾ।
ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਬਰਫ਼ਬਾਰੀ ਦੀ ਸੰਭਾਵਨਾ ਘੱਟ ਰਹੇਗੀ,ਪਰ ਠੰਢੀ ਹਵਾ ਕਾਰਨ ਖੇਤਰ ਕਾਫੀ ਠੰਢਾ ਰਹੇਗਾ।
ਰਾਤ ਭਰ ਲਈ ਤਾਪਮਾਨ -3 ਡਿਗਰੀ ਤੋਂ -5 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਅਰਕਟਿਕ ਉੱਚ ਦਬਾਅ ਦੇ ਚਲਦੇ ਮੀਂਹ ਇਸ ਹਫ਼ਤੇ ਦੌਰਾਨ ਅਤੇ ਹਫ਼ਤੇ ਦੇ ਅੰਤ ਵਿੱਚ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ।
ਇਸ ਦੌਰਾਨ ਗੱਡੀ ਚਲਾਉਣ ਸਮੇਂ ਸੜਕ ਦੀ ਸਥਿਤੀ ਨੂੰ ਧਿਆਨ ‘ਚ ਰੱਖਣ ਲਈ ਕਿਹਾ ਜਾ ਰਿਹਾ ਹੈ।

 

Leave a Reply