ਮੈਟਰੋ ਵੈਨਕੂਵਰ: ਇਨਵਾਇਰਮੈਂਟ ਐਂਡ ਕਲਾਈਮੇਟ ਕੈਨੇਡਾ ਵੱਲੋਂ ਲੋਅਰ ਮੇਨਲੈਂਡ ਲਈ ਅੱਜ ਚਿਤਾਵਨੀ ਜਾਰੀ ਕੀਤੀ ਗਈ ਹੈ।ਜਿਸ ‘ਚ ਗੜੇਬਾਰੀ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਇਹ ਮੌਸਮੀ ਬਦਲਾਅ ਕੱਲ੍ਹ ਤੋਂ ਸ਼ੁਰੂ ਹੋਣ ਦੀ ਉਮੀਦ ਹੈ ਜੋ ਕਿ ਬੁੱਧਵਾਰ ਤੱਕ ਜਾਰੀ ਰਹੇਗਾ।
ਮੌਸਮ ਮਹਿਕਮੇ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਮੀਂਹ ਬਰਫ਼ਬਾਰੀ ਦੇ ਰੂਪ ‘ਚ ਸ਼ੁਰੂ ਹੋਇਆ ਮੀਂਹ ਫ਼ਰੇਜ਼ਰ ਵੈਲੀ,ਮੈਟਰੋ ਵੈਨਕੂਵਰ ਅਤੇ ਸੀ ਟੂ ਸਕਾਈ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਹ ਚਿਤਾਵਨੀ ਹਾਓ ਸਾਊਂਡ ਅਤੇ ਵਿਸਲਰ ਲਈ ਵੀ ਲਾਗੂ ਕੀਤੀ ਗਈ ਹੈ।

Leave a Reply