ਸਰੀ ‘ਚ ਇਕ ਪਾਰਟੀ ‘ਚ ਹੋਈ ਲੜਾਈ ਤੋਂ ਬਾਅਦ 33 ਸਾਲਾ ਵਿਅਕਤੀ ਨਾਲ ਕੁੱਟਮਾਰ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ | ਪੀੜਤ ਵਿਅਕਤੀ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਘਟਨਾ ਦੇਰ ਰਾਤ 1:15 ਦੇ ਆਸਪਾਸ ਵਾਪਰੀ ਜਦੋਂ ਤਿੰਨ ਸਾਊਥ ਏਸ਼ੀਅਨ ਭਾਈਚਾਰੇ ਨਾਲ਼ ਜੁੜੇ ਲੋਕਾਂ ਨੇ ਵਿਅਕਤੀ ਤੇ ਹਮਲਾ ਕੀਤਾ ਅਤੇ ਗੰਭੀਰ ਸੱਟਾਂ ਮਾਰਨ ਤੋਂ ਬਾਅਦ ਫ਼ਰਾਰ ਹੋ ਗਏ | ਪੁਲਿਸ ਨੇ ਜਾਣਕਾਰੀ ਦਿੱਤੀ ਕਿ 128 ਸਟਰੀਟ ਤੇ 9000 ਬਲਾਕ ਤੇ ਇਕ ਘਰ ਦੇ ਡ੍ਰਾਈਵੇ ‘ਚ ਜ਼ਖਮੀ ਪਏ ਵਿਅਕਤੀ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ | ਪੁਲਿਸ ਨੇ ਸ਼ੱਕ ਜਤਾਇਆ ਕੀ ਕੁੱਟਮਾਰ ਕਰਨ ਵਾਲੇ 3 ਵਿਅਕਤੀ ਸਨ ਤੇ ਕੁੱਟਮਾਰ ਕਰਨ ਤੋਂ ਬਾਅਦ ‘ਚ ਸਿਲਵਰ ਰੰਗ ਦੀ ਐਸਯੂਵੀ ‘ਚ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪੀੜਤ ਵਿਅਕਤੀ ਦੀ ਕਿਸੇ ਛੋਟੀ ਚੱਲ ਰਹੀ ਪਾਰਟੀ ‘ਚ ਬਹਿਸ ਹੋਈ ਸੀ ਜਿਸ ਤੋਂ ਬਾਅਦ ਪਿੱਛਾ ਕਰਕੇ ਉਸ ਤੇ ਹਮਲਾ ਕੀਤਾ ਗਿਆ | ਪਰ ਪੁਲਿਸ ਨੇ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਹੈ ਤੇ ਹਾਲੇ ਮਾਮਲੇ ਦੀ ਜਾਂਚ ਕਰਕੇ ਘਟਨਾ ਨੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ |

Leave a Reply