ਸਰੀ: ਸਰੀ ਸਿਟੀ ਕੌਂਸਲ ਵੱਲੋਂ ਸਿਟੀ ਹਾਲ ‘ਚ ਪਬਲਿਕ ਦੇ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ।

ਸਰੀ ਮੇਅਰ ਬ੍ਰੈਂਡਾ ਲਾੱਕ ਨੇ ਇਸਨੂੰ ਲੈ ਕੇ ਬੋਲਦੇ ਹੋਏ ਕਿਹਾ ਕਿਹਾ ਕਿ ਫ਼ਲਸਤੀਨੀ ਸਮਰਥਕਾਂ ਵੱਲੋਂ ਕੀਤੇ ਜਾਂਦੇ ਧਰਨਿਆਂ ਦੇ ਚਲਦੇ ਕਈ ਮੁਸ਼ਕਲਾਂ ਆ ਰਹੀਆਂ ਸਨ,ਜਿਸ ਕਾਰਨ ਕੌਂਸਲ ਵੱਲੋਂ ਇਨ-ਪਰਸਨ ਬੈਠਕ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ।

ਉਹਨਾਂ ਵੱਲੋਂ ਬੀਤੇ ਕੱਲ੍ਹ ਇਸਨੂੰ ਲੈ ਕੇ ਟਿੱਪਣੀ ਕਰਦੇ ਕਿਹਾ ਕਿ ਸਟਾਫ਼ ਮੈਂਬਰ ਅਤੇ ਵਿਜ਼ਟਰਜ਼ ਦੀ ਸੁਰੱਖਿਆ ਦੇ ਮੱਦੇਨਜ਼ਰ ਸਕਿਓਰਟੀ ਅਤੇ ਪੁਲੀਸ ਦੀ ਮੌਜੂਦਗੀ ਨੂੰ ਵਧਾਇਆ ਜਾਵੇਗਾ।

ਇਹ ਪਾਬੰਦੀਆਂ ਕਦੋਂ ਹਟਾਈਆਂ ਜਾਣਗੀਆਂ ਇਸਨੂੰ ਲੈ ਕੇ ਜ਼ਿਆਦਾ ਵੇਰਵੇ ਸਾਂਝੇ ਨਹੀਂ ਕੀਤੇ ਗਏ।

Leave a Reply