ਕੈਨੇਡਾ: ਸ਼ੂਗਰ ਦੇ ਮਰੀਜ਼ਾਂ ਦੁਆਰਾ ਵਰਤੀ ਜਾਣ ਵਾਲੀ ਡ੍ਰੱਗ ਓਜ਼ੈਂਪਿਕ, ਜਿਸਨੂੰ ਕਿ ਆੱਫ-ਲੇਬਲ ਭਾਰ ਘੱਟ ਕਰਨ ਲਈ ਵੀ ਵਰਤਿਆ ਜਾਂਦਾ ਹੈ, ਕਮੀ ਵੇਖਣ ਦੀ ਉਮੀਦ ਕੀਤੀ ਜਾ ਰਹੀ ਹੈ।

  ਜਿਸਦਾ ਐਲਾਨ ਅੱਜ ਇਸ ਡ੍ਰੱਗ ਨੂੰ ਬਣਾਉਣ ਵਾਲੀ ਫਰਮ ਨੋਵੋ ਨਾਰਡਿਸਕ ਅਤੇ ਹੈਲਥ ਕੈਨੇਡਾ ਵੱਲੋਂ ਕੀਤਾ ਗਿਆ ਹੈ।

ਨੋਵੋ ਨਾਰਡਿਸਕ ਦੇ ਬੁਲਾਰੇ ਨੇ ਇੱਕ ਈਮੇਲ ਸਟੇਟਮੈਂਟ ਦੇ ਜ਼ਰੀਏ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੂੰ ਓਜ਼ੈਂਪਿਕ ਡ੍ਰੱਗ ਦੀ ਸਪਲਾਈ ‘ਚ ਕੁੱਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਉਂਕਿ ਵਿਸ਼ਵ ਪੱਧਰ ‘ਤੇ ਇਸ ਡ੍ਰੱਗ ਦੀ ਮੰਗ ਵਧੀ ਹੈ।ਓਥੇ ਹੀ ਹੈਲਥ ਕੈਨੇਡਾ ਦੀ ਵੈਬਸਾਈਟ ‘ਤੇ ਇਸ ਡ੍ਰੱਗ ਦੀ ਸਪਲਾਈ ‘ਚ ਅਗਸਤ ਤੋਂ ਅਕਤੂਬਰ ਦੀ ਸ਼ੁਰੂਆਤ ਤੱਕ ਕਮੀ ਦੀ ਉਮੀਦ ਕਰਨ ਲਈ ਕਿਹਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਡ੍ਰੱਗ ਦੀ ਵਰਤੋਂ ਲੋਕਾਂ ਵੱਲੋਂ ਭਾਰ ਘਟਾਉਣ ਲਈ ਵੀ ਕੀਤੀ ਜਾਂਦੀ ਹੈ।ਜਿਸਦੇ ਕਾਰਨ ਇਸਦੀ ਵਧ ਰਹੀ ਮੰਗ ਕਾਰਨ ਕਮੀ ਦੀ ਉਮੀਦ ਕੀਤੀ ਜਾ ਰਹੀ ਹੈ।

ਹਾਲਾਂਕਿ ਹੈਲਥ ਕੈਨੇਡਾ ਅਤੇ ਨੋਵੇ ਨਾਰਡਿਸਕ ਵੱਲੋਂ ਇਸ ਸਥਿਤੀ ਉੱਪਰ ਨੇੜੇ ਤੋਂ ਨਜ਼ਰ ਰੱਖੀ ਜਾ ਰਹੀ ਹੈ।

 

Leave a Reply