ਚੰਡੀਗੜ੍ਹ: ਸੂਬੇ ਦੇ ਸਰਕਾਰੀ ਸਕੂਲਾਂ ਦੀ ਬਿਹਤਰ ਬਨਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 17.49 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਸੂਬੇ ਦੇ 17 ਜ਼ਿਲਿਆਂ ਦੇ ਸਰਕਾਰੀ ਸਕੂਲਾਂ ਵਿਚ ਕਮਰਿਆਂ ਦੀ ਘਾਟ ਨੂੰ ਖ਼ਤਮ ਕਰਨ ਲਈ ਜਾਰੀ ਕੀਤੀ ਗਈ ਹੈ। ਇਸ ਦੇ ਨਾਲ 1.94 ਕਰੋੜ ਰੁਪਏ ਸੂਬੇ ਦੇ ਸਰਕਾਰੀ ਸਕੂਲਾਂ ਦੇ 334 ਕਲਾਸ ਰੂਮਾਂ ਲਈ ਫਰਨੀਚਰ ਦੀ ਖਰੀਦ ਹਿੱਤ ਜਾਰੀ ਜਾਰੀ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਇਹ ਕਮਰੇ ਨਾਬਾਰਡ ਦੇ ਸਹਿਯੋਗ ਨਾਲ ਉਸਾਰੇ ਜਾ ਰਹੇ ਹਨ ਅਤੇ ਜਿਵੇਂ ਹੀ ਸਕੂਲ ਵਲੋਂ ਕਮਰੇ ਦੀ ਉਸਾਰੀ ਸਬੰਧੀ ਪਹਿਲੀ ਕਿਸ਼ਤ ਖਰਚ ਹੋਣ ਸਬੰਧੀ ਸਰਟੀਫਿਕੇਟ ਪੇਸ਼ ਕਰਨਗੇ ਤਾਂ ਨਾਲ ਦੇ ਨਾਲ ਹੀ ਦੂਸਰੀ ਕਿਸ਼ਤ ਜਾਰੀ ਕਰ ਦਿੱਤੀ ਜਾਵੇਗੀ।

ਬੈਂਸ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ 52 ਨਵੇਂ ਕਮਰਿਆਂ ਦੀ ਉਸਾਰੀ ਕੀਤੀ ਜਾ ਰਹੀ ਹੈ, ਜਦਕਿ ਬਠਿੰਡਾ ਵਿੱਚ 43, ਫ਼ਰੀਦਕੋਟ ਵਿੱਚ 7, ਫ਼ਾਜਿਲਕਾ ਵਿੱਚ 54, ਫ਼ਿਰੋਜਪੁਰ ਵਿੱਚ 58, ਗੁਰਦਾਸਪੁਰ ਵਿੱਚ 107, ਹੁਸ਼ਿਆਰਪੁਰ ਵਿੱਚ 2, ਲੁਧਿਆਣਾ ਵਿੱਚ 13, ਮਾਨਸਾ ਵਿੱਚ 1, ਮੋਗਾ ਵਿੱਚ 8, ਮੁਕਤਸਰ ਵਿੱਚ 53, ਪਠਾਨਕੋਟ ਵਿੱਚ 9, ਪਟਿਆਲਾ ਵਿੱਚ 5, ਸੰਗਰੂਰ ਵਿੱਚ 58, ਐਸ.ਏ.ਐਸ. ਨਗਰ ਵਿੱਚ 32, ਐਸ.ਬੀ.ਐਸ. ਨਗਰ ਵਿੱਚ 3 ਅਤੇ ਤਰਨਤਾਰਨ ਵਿੱਚ 55 ਕਮਰਿਆਂ ਦੀ ਉਸਾਰੀ ਕੀਤੀ ਜਾ ਰਹੀ ਹੈ।

ਉਹਨਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ 18 ਕਲਾਸ ਰੂਮਾਂ ਲਈ ਫਰਨੀਚਰ ਦੀ ਖਰੀਦ ਕੀਤੀ ਜਾ ਰਹੀ ਹੈ, ਜਦਕਿ ਬਰਨਾਲਾ ਵਿੱਚ 9, ਬਠਿੰਡਾ ਵਿੱਚ 18, ਫ਼ਰੀਦਕੋਟ ਵਿੱਚ 13, ਫ਼ਤਿਹਗੜ੍ਹ ਸਾਹਿਬ ਵਿੱਚ 7, ਫ਼ਾਜਿਲਕਾ ਵਿੱਚ 18, ਫ਼ਿਰੋਜਪੁਰ ਵਿੱਚ 20, ਗੁਰਦਾਸਪੁਰ ਵਿੱਚ 19, ਹੁਸ਼ਿਆਰਪੁਰ ਵਿੱਚ 22, ਜਲੰਧਰ ਵਿੱਚ 14, ਲੁਧਿਆਣਾ ਵਿੱਚ 20, ਮਾਨਸਾ ਵਿੱਚ 17, ਮੋਗਾ ਵਿੱਚ 8, ਮੁਕਤਸਰ ਵਿੱਚ 22, ਪਠਾਨਕੋਟ ਵਿੱਚ 9, ਪਟਿਆਲਾ ਵਿੱਚ 16, ਰੂਪਨਗਰ ਵਿੱਚ 17, ਸੰਗਰੂਰ ਵਿੱਚ 19, ਐਸ.ਏ.ਐਸ. ਨਗਰ ਵਿੱਚ 12, ਐਸ.ਬੀ.ਐਸ. ਨਗਰ ਵਿੱਚ 10 ਅਤੇ ਤਰਨਤਾਰਨ ਵਿੱਚ 17 ਕਲਾਸ ਰੂਮਾਂ ਲਈ ਫਰਨੀਚਰ ਦੀ ਖਰੀਦ ਕੀਤੀ ਜਾ ਰਹੀ ਹੈ।

Leave a Reply