(ਬ੍ਰਿਟਿਸ਼ ਕੋਲੰਬੀਆ): ਸੋਸ਼ਲ ਮੀਡੀਆ ਦਿੱਗਜ ਮੈਟਾ ਵੱਲੋਂ ਅੱਜ ਅਧਿਕਾਰਤ ਤੌਰ ‘ਤੇ ਕੈਨੇਡਾ ‘ਚ ਆਪਣੇ ਪਲੇਟਫਾਰਮ ਤੋਂ ਖਬਰਾਂ ਹਟਾਈਆਂ ਜਾ ਰਹੀਆਂ ਹਨ।ਜਿਸਦਾ ਐਲਾਨ ਮੈਟਾ ਵੱਲੋਂ ਕੀਤਾ ਗਿਆ ਹੈ।

ਦੱਸ ਦੇਈਏ ਕਿ ਮੈਟਾ ਦਾ ਇਹ ਫੈਸਲਾ ਸਰਕਾਰ ਵੱਲੋਂ ਪਾਸ ਕੀਤੇ ਗਏ ਔਨਲਾਈਨ ਨਿਊਜ਼ ਐਕਟ, ਬਿਲ ਸੀ-18 ਦੇ ਪਾਸ ਹੋਣ ਤੋਂ ਲਿਆ ਗਿਆ ਹੈ। 

ਇਸ ਕਾਨੂੰਨ ਦੇ ਮੁਤਾਬਕ ਗੂਗਲ ਅਤੇ ਮੈਟਾ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਖਬਰਾਂ ਸਾਂਝੀਆਂ ਕਰਨ ਲਈ ਮੀਡੀਆ ਆਊਟਲੈਟਸ ਨੂੰ ਅਦਾਇਗੀ ਕਰਨੀ ਪਵੇਗੀ।

ਕੰਪਨੀ ਵੱਲੋਂ ਇਸ ਤੋਂ ਪਹਿਲਾਂ ਕੁੱਝ ਕੈਨੇਡਾ ਵਾਸੀਆਂ ਦੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਖਬਰਾਂ ਹਟਾਈਆਂ ਗਈਆਂ ਸਨ, ਜੋ ਹੁਣ ਕੈਨੇਡਾ ਭਰ ਵਿੱਚ ਲਾਗੂ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਹੀ ਕਾਨੂੰਨ ਆਸਟ੍ਰੇਲੀਆ ਵਿੱਚ ਵੀ ਹੈ, ਦੇਸ਼ ਨੇ ਪਹਿਲੀ ਵਾਰ ਡਿਜੀਟਲ ਕੰਪਨੀਆਂ ਨੂੰ ਖ਼ਬਰ ਸਮੱਗਰੀ ਲਈ ਅਦਾਇਗੀ ਕਰਨ ਲਈ ਮਜਬੂਰ ਕੀਤਾ ਸੀ।

ਜਿਸ ਕਾਰਨ ਮੈਟਾ ਦੁਆਰਾ ਪਹਿਲਾਂ ਆਸਟ੍ਰੇਲੀਆ ਵਿਖੇ ਵੀ ਖ਼ਬਰ ਸਮੱਗਰੀ ਨੂੰ ਬਲਾੱਕ ਕੀਤਾ ਗਿਆ ਸੀ, ਪਰ ਸਰਕਾਰ ਅਤੇ ਮੈਟਾ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਨਿਊਜ਼ ਬੈਨ ਹਟਾ ਦਿੱਤਾ ਗਿਆ ਸੀ।

 

Leave a Reply