ਓਂਟਾਰਿਓ: ਓਂਟਾਰਿਓ ਕੌਂਸਲ ਆਫ ਹਾਸਪਿਟਲ ਯੂਨੀਅਨ ਦੀ ਤਾਜ਼ਾ ਰਿਪੋਰਟ ਮੁਤਾਬਕ ਹਮਿਲਟਨ ਦੇ ਹਸਪਤਾਲ ਨੂੰ 3348 ਨਵੇਂ ਸਟਾਫ਼ ਮੈਂਬਰਾਂ ਅਤੇ 473 ਹੋਰ ਬੈੱਡਾਂ ਦੀ ਜ਼ਰੂਰਤ ਹੈ।

ਓ.ਸੀ.ਅੇੱਚ.ਯੂ. 34000 ਦੇ ਕਰੀਬ ਹਸਪਤਾਲ ਕਾਮਿਆਂ ਦੀ ਅਗਵਾਈ ਕਰਦੀ ਹੈ।

ਯੂਨੀਅਨ ਦੁਆਰਾ ਜਾਰੀ ਕੀਤੀ ਰਿਪੋਰਟ ਵਿੱਚ ਉਹਨਾਂ ਜ਼ਰੂਰਤਾਂ ‘ਤੇ ਚਾਨਣਾ ਪਾਇਆ ਗਿਆ ਹੈ, ਜਿਨ੍ਹਾਂ ਦੀ ਜ਼ਰੂਰਤ ਮਰੀਜ਼ਾਂ ਨੂੰ ਆਉਣ ਵਾਲੇ ਚਾਰ ਸਾਲਾਂ ‘ਚ ਪਵੇਗੀ।ਓ.ਸੀ.ਅੇੱਚ.ਯੂ. ਦਾ ਕਹਿਣਾ ਹੈ ਕਿ ਸੂਬੇ ਨੂੰ ਆਪਣੇ ਹਸਪਤਾਲ ਸਟਾਫ਼ ਸਮੇਤ ਬੈੱਡਾਂ ਦੀ ਸਮਰੱਥਾ 22 ਫੀਸਦ ਤੱਕ ਵਧਾਉਣ ਦੀ ਲੋੜ ਹੈ, ਤਾਂ ਜੋ ਮਰੀਜ਼ਾਂ ਦੀ ਜ਼ਰੂਰਤ ਨੂੰ ਪੂਰਿਆ ਜਾ ਸਕੇ।

ਓ.ਸੀ.ਅੇੱਚ.ਯੂ. ਦੇ ਪ੍ਰੈਜ਼ੀਡੈਂਟ ਦਾ ਕਹਿਣਾ ਹੈ ਕਿ ਹੈਮਿਲਟਨ ‘ਚ ਮੈਡੀਕਲ ਦੇ ਸਾਰੇ ਪੱਧਰਾਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ ਪਰ ਸਰਕਾਰ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਹੀ।

Leave a Reply