ਬ੍ਰਿਟਿਸ਼ ਕੋਲੰਬੀਆ: ਹੈਲਥ ਕੈਨੇਡਾ ਦੁਆਰਾ ਹੋਸਟ ਕੀਤੀਆਂ ਤਿੰਨ ਵੈਬਸਾਈਟਾਂ ਉੱਪਰ ਸਾਈਬਰ ਅਟੈਕ ਹੋਣ ਦੀਆਂ ਖਬਰਾਂ ਆ ਰਹੀਆਂ ਹਨ।ਹੈਕਰਜ਼ ਦੁਅਰਾ 9 ਅਤੇ 10 ਜੂਨ ਨੂੰ ਹੈਲਥ ਕੈਨੇਡਾ ਦੀਆਂ ਵੈਬਸਾਈਟਸ ਉੱਪਰ ਐਕਸੈੱਸ ਰਿਹਾ, ਜਿਸ ਦੀ ਜਾਣਕਾਰੀ ਐਸੋਸੀਏਸ਼ਨ ਨੂੰ 13 ਜੁਲਾਈ ਨੂੰ ਮਿਲੀ। 

 

ਇਸ ਸਾਈਬਰ ਹਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਲਥ ਇੰਪਲਾਇਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਮਲੇ ਦੌਰਾਨ 240,000 ਈਮੇਲ ਤੋਂ ਇਲਾਵਾ ਪਾਸਪੋਰਟ ਦੀ ਜਾਣਕਾਰੀ ਡਰਾਈਵਿੰਗ ਲਾਈਸੈਂਸ, ਜਨਮਦਿਨ ਅਤੇ ਸੋਸ਼ਲ ਇੰਸ਼ੋਰੈਂਸ ਨੰਬਰ ਵੀ ਜ਼ਬਤ ਕੀਤਾ ਗਿਆ ਹੈ।

ਹਾਲਾਂਕਿ ਇਸ ਸਾਈਬਰ ਅਟੈਕ ਤੋਂ ਬਾਅਦ ਕੋਈ ਬਦਲੇ ‘ਚ ਕੋਈ ਅਦਾਇਗੀ ਕਰਨ ਦੀ ਮੰਗ ਨਹੀਂ ਕੀਤੀ ਗਈ।ਇਸ ਬਾਰੇ ਵੀ ਜਾਣਕਾਰੀ ਨਹੀਂ ਹੈ ਕਿ ਇਸ ਜਾਣਕਾਰੀ ਨੂੰ ਕਿਸ ਪੱਧਰ ਤੱਕ ਨਸ਼ਰ ਕੀਤਾ ਗਿਆ ਹੈ ਅਤੇ ਕਿਸ ਗਰੁੱਪ ਦੁਆਰਾ ਇਹ ਜੁਟਾਈ ਗਈ ਹੈ।

ਇਸ ਮੌਕੇ ਬੋਲਦਿਆਂ ਸਿਹਤ ਮੰਤਰੀ ਏਡਰੀਅਨ ਡਿਕਸ ਅਤੇ ਪ੍ਰਧਾਨ ਮੈਕਮਿਲਨ ਵੱਲੋਂ ਇਸੇ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਸਾਈਬਰ ਸੁਰੱਖਿਆ ਮਾਹਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। 

 

Leave a Reply