ਵੈਨਕੂਵਰ:ਰੋਇਲ ਬੈਂਕ ਆਫ ਕੈਨੇਡਾ ਵੱਲੋਂ ਜਾਰੀ ਤਾਜ਼ਾ ਅੰਕੜੇ ਦੱਸਦੇ ਹਨ ਕਿ ਵੈਨਕੂਵਰ ‘ਚ ਆਪਣਾ ਘਰ ਬਣਾਉਣ ਦਾ ਸੁਫ਼ਨਾ ਬਹੁਤ ਸਾਰੇ ਲੋਕਾਂ ਲਈ ਇੱਕ ਸੁਫ਼ਨਾ ਬਣ ਕੇ ਰਹਿ ਜਾਵੇਗਾ।

ਆਰ.ਬੀ.ਸੀ. ਮੁਤਾਬਕ ਇਸ ਸਮੇਂ ਹਾਊਸਿੰਗ ਮਾਰਕੀਟ ਸਭ ਤੋਂ ਵੱਡੇ ਸੰਕਟ ਵਿੱਚੋਂ ਲੰਘ ਰਹੀ ਹੈ।

ਬੈਂਕ ਦਾ ਕਹਿਣਾ ਹੈ ਕਿ ਦੇਸ਼ ਭਰ ‘ਚ ਕਿਸੇ ਹੋਰ ਥਾਂ ਦੇ ਮੁਕਾਬਲੇ ਵੈਨਕੂਵਰ ‘ਚ ਘਰ ਖਰੀਦਣਾ ਸਭ ਤੋਂ ਮਹਿੰਗਾ ਹੈ।

ਬੈਂਕ ਮੁਤਾਬਕ ਆਪਣਾ ਘਰ ਖਰੀਦਣ ਲਈ ਵਿਅਕਤੀ ਦੀ ਮੀਡੀਅਨ ਆਮਦਨ 106% ਤੋਂ ਵੱਧ ਹੋਣੀ ਚਾਹੀਦੀ ਹੈ,ਤਾਂ ਜਾਕੇ ਹੀ ਸੰਭਵ ਹੋ ਸਕਦਾ ਹੈ ਕਿ ਆਪਣਾ ਘਰ ਖਰੀਦਿਆ ਜਾ ਸਕੇ।

ਕੈਨੇਡਾ ਭਰ ‘ਚ ਜਿੱਥੇ ਘਰ ਦੀ ਮਾਲਕੀ ਦੀ ਕੀਮਤ 63.5 ਫੀਸਦ ਹੈ,ਓਥੇ ਹੀ ਵੈਨਕੂਵਰ ‘ਚ 106 ਫੀਸਦ,ਐਡਮਿੰਟਨ ‘ਚ 36.8 ਫੀਸਦ,ਟੋਰਾਂਟੋ ‘ਚ 84.4 ਫੀਸਦ,ਓਟਵਾ ‘ਚ 49.9 ਫੀਸਦ ਅਤੇ ਮਾਂਟ੍ਰੀਅਲ ‘ਚ 53.3% ਹੈ।

ਜ਼ਿਕਰਯੋਗ ਹੈ ਕਿ ਵੈਨਕੂਵਰ ‘ਚ ਹੀ ਨਹੀਂ ਸਗੋਂ ਵਿਕਟੋਰੀਆ ‘ਚ ਵੀ ਘਰ ਖਰੀਦਣਾ ਬੇਹੱਦ ਔਖਾ ਹੈ।

ਵਿਕਟੋਰੀਆ ‘ਚ ਘਰ ਖਰੀਦਣ ਲਈ ਆਪਣੀ ਆਮਦਨੀ ਦਾ 80 ਫੀਸਦ ਹਿੱਸਾ ਖ਼ਰਚ ਕਰਨਾ ਹੋਵੇਗਾ।

ਰੈਂਟਲਜ਼ ਡਾਟ ਸੀ.ਏ. ਦਾ ਕਹਿਣਾ ਹੈ ਕਿ ਬੀ.ਸੀ. ਸੂਬੇ ‘ਚ ਔਸਤਨ ਕਿਰਾਇਆ $2481 ਹੈ।

ਜਨਵਰੀ ਮਹੀਨੇ ‘ਚ ਕੈਨੇਡੀਅਨ ਮੌਰਗੇਜ਼ ਅਤੇ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਕਿਹਾ ਗਿਆ ਸੀ ਕਿ ਵੈਨਕੂਵਰ ਕਿਰਾਏ ਲਈ ਦੇਸ਼ ਦਾ ਸਭ ਤੋਂ ਮਹਿੰਗਾ ਸ਼ਹਿਰ ਹੈ।

Leave a Reply