ਓਟਵਾ:ਫੈਡਰਲ ਸਰਕਾਰ ਵੱਲੋਂ ਅਪਾਰਟਮੈਂਟਸ ਦੀ ਉਸਾਰੀ ਲਈ ਲਿਆਂਦੇ ਲੋਨ ਪ੍ਰੋਗ੍ਰਾਮ ਲਈ $15 ਬਿਲੀਅਨ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਹ ਫੰਡਿੰਗ ਆਉਣ ਵਾਲੇ 10 ਸਾਲਾਂ ‘ਚ 30 ਹਜ਼ਾਰ ਅਪਾਰਟਮੈਂਟਸ ਦੀ ਉਸਾਰੀ ‘ਚ ਮਦਦ ਕਰੇਗੀ।

ਸਰਕਾਰ ਵੱਲੋਂ ਲੋਨ ਟਰਮਜ਼ ਨੂੰ ਵਧਾਉਣ ਲਈ ਵੀ ਕੰਮ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਬਜ਼ੁਰਗਾਂ ਲਈ ਫਾਈਨਾਂਸਿੰਗ ਨੂੰ ਵੀ ਵਧਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਲਿਬਰਲਜ਼ ਦੁਆਰਾ ਲਿਆਂਦੇ ਜਾ ਰਹੇ ਸਾਲਾਨਾ ਬਜਟ ਦੇ ਗੇੜ ‘ਚ ਇਹ ਰਾਊਂਡ ਲਿਆਂਦਾ ਜਾ ਰਿਹਾ ਹੈ।

Leave a Reply