ਕੈਨੇਡਾ: ਕੈਨੇਡਾ ਬਾਰਡਰ ਏਜੰਸੀ ਵੱਲੋਂ ਇਕ ਅਮਰੀਕੀ ਆਦਮੀ ਨੂੰ ਹਥਿਆਰ ਲਿਆਉਣ ਦੇ ਮਾਮਲੇ ‘ਚ ਚਾਰਜ ਕੀਤਾ ਗਿਆ ਹੈ।

ਏਜੰਸੀ ਵੱਲੋਂ ਜਾਰੀ ਕੀਤੀ ਗਈ ਇੱਕ ਸਟੇਟਮੈਂਟ ‘ਚ ਕਿਹਾ ਗਿਆ ਹੈ ਕਿ ਸਬੰਧਤ ਵਿਅਕਤੀ ਨੂੰ ਲੰਘੀ 6 ਮਈ ਨੂੰ ਬਾਰਡਰ ਏਜੰਸੀ ਦੁਆਰਾ ਹਥਿਆਰਾਂ ਸਮੇਤ ਕੈਨੇਡਾ ਵਿੱਚ ਪ੍ਰਵੇਸ਼ ਕਰਦੇ ਸਮੇਂ ਫੜਿਆ ਗਿਆ ਸੀ।

ਉਸ ਵਿਅਕਤੀ ਵੱਲੋਂ ਅਲਾਸਕਾ ਦੇ ਜ਼ਰੀਏ, ਐਬਸਟਫੋਰਡ ਬਾਰਡਰ ਤੋਂ ਕੈਨੇਡਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਿਸਦੀ ਜਾਣਕਾਰੀ ਅੱਜ ਕੈਨੇਡਾ ਬਾਰਡਰ ਏਜੰਸੀ ਵੱਲੋਂ ਇੱਕ ਸਟੇਟਮੈਂਟ ਜਾਰੀ ਕਰ ਦਿੱਤੀ ਗਈ ਹੈ।

ਬਾਰਡਰ ਅਫ਼ਸਰਾਂ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਉਸ ਵਿਅਕਤੀ ਦੇ ਵਾਹਨ ‘ਚੋਂ ਪੁਲਿਸ ਵੱਲੋਂ 3 ਪਾਬੰਦੀਸ਼ੁਦਾ ਹਥਿਆਰ ਅਤੇ 2 ਸਮਰੱਥਾ ਤੋਂ ਵਧੇਰੇ ਮੈਗਜ਼ੀਨ ਬਰਾਮਦ ਕੀਤੇ ਗਏ। ਜਿਸ ਤੋਂ ਬਾਅਦ ਉਸ ਵਿਅਕਤੀ ਉੱਪਰ ਨੌਂ ਫਾਇਰਆਰਮਜ਼ ਚਾਰਜ ਅਤੇ ਇੱਕ ਦੋਸ਼ ਗਲਤ ਸਟੇਟਮੈਂਟ ਦਾ ਲੱਗਾ ਹੈ।

 

Leave a Reply