ਬ੍ਰਿਟਿਸ਼ ਕੋਲੰਬੀਆ: ਇਨਵਾਰਮੈਂਟ ਕੈਨੇਡਾ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਲਗਭਗ ਅੱਧਾ ਭਰ ਹਿੱਸੇ ਲਈ ਏਅਰ ਕੁਆਲਿਟੀ ਸਟੇਟਮੈਂਟ ਜਾਰੀ ਕੀਤਾ ਗਿਆ ਹੈ।

ਲਗਾਤਾਰ ਬਲ ਰਹੀਆਂ ਜੰਗਲੀ ਅੱਗਾਂ ਕਾਰਨ ਧੂੰਏਂ ਦੇ ਬੱਦਲ ਅਸਮਾਨ ‘ਚ ਵੇਖੇ ਜਾ ਸਕਦੇ ਹਨ। ਏਜੰਸੀ ਦਾ ਕਹਿਣਾ ਹੈ ਕਿ ਇਹ ਹਾਲਾਤ ਅਗਲੇ 24 ਤੋਂ 48 ਘੰਟਿਆਂ ਤੱਕ ਜਾਰੀ ਰਹਿ ਸਕਦੇ ਹਨ।

ਜ਼ਿਕਰਯੋਗ ਹੈ ਕਿ ਇਹ ਬੁਲੇਟਿਨ ਜ਼ਿਆਦਾਤਰ ਸਦਰਨ ਹਿੱਸੇ ਲਈ ਜਾਰੀ ਕੀਤੇ ਗਏ ਹਨ।

ਮੌਸਮ ਮਹਿਕਮੇ ਨੇ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਇਹ ਧੂੰਆਂ ਸਿਹਤ ਲਈ ਕਾਫ਼ੀ ਨੁਕਸਾਨਦੇਹ ਹੈ। ਖ਼ਾਸਕਰ ਉਹਨਾਂ ਲੋਕਾਂ ਲਈ ਜੋ ਵਿਸ਼ੇਸ਼ ਸਰੀਰਕ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ।

ਮਹਿਕਮੇ ਵੱਲੋਂ ਕਿਹਾ ਗਿਆ ਹੈ ਕਿ ਜੋ ਲੋਕ ਸਾਹ ਵਰਗੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਹਨ ਉਹ ਕੁੱਝ ਦਿਨਾਂ ਲਈ ਘਰ ਤੋਂ ਬਾਹਰ ਜਾਣਾ ਬੰਦ ਰੱਖਣ, ਤਾਂ ਜੋ ਇਸਦੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ।

Leave a Reply