ਓਟਵਾ:ਜੰਗਲੀ ਅੱਗਾਂ ਦੇ ਕਹਿਰ ਕਾਰਨ ਕਈ ਭਾਈਚਾਰਿਆਂ ਦੇ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹਨ। 27000 ਦੇ ਲਗਭਗ ਲੋਕ ਇਸ ਸਮੇਂ ਘਰ ਛੱਡਣ ਦੇ ਹੁਕਮਾਂ ਦਾ ਸਾਹਮਣਾ ਕਰ ਰਹੇ ਹਨ।

ਜਿਸਨੂੰ ਲੈ ਕੇ ਹੁਣ ਫੈਡਰਲ ਸਰਕਾਰ ਨੇ ਅਹਿਮ ਕਦਮ ਚੁੱਕਿਆ ਹੈ।

ਦੱਸ ਦੇਈਏ ਕਿ ਕੈਨੇਡਾ ਦੀ ਫੈਡਰਲ ਇੰਡਿਜੀਨੈਸ ਸਰਵਿਸ ਮਨਿਸਟਰ ਨੇ ਕਿਹਾ ਹੈ ਕਿ ਬੀ.ਸੀ. ਦੇ ਫਰਸ ਨੇਸ਼ਨ ਅਤੇ ਨੌਰਥ ਵੈਸਟ ਟੈਰੀਟਿਰੀਜ਼ ‘ਚ ਲੱਗੀ ਜੰਗਲੀ ਅੱਗ ਕਾਰਨ ਘਰ ਛੱਡਣ ਲਈ ਮਜਬੂਰ ਲੋਕਾਂ ਦੀ ਸਹਾਇਤਾ ਲਈ ਫੰਡਾਂ ਦਾ ਐਲਾਨ ਕੀਤਾ ਹੈ।

ਉਹਨਾਂ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਓਟਵਾ ਵੱਲੋਂ ਉਹਨਾਂ ਭਾਈਚਾਰਿਆਂ ਦੀ ਵੀ ਮਦਦ ਕੀਤੀ ਜਾਵੇਗੀ ਜੋ ਇਸ ਕਹਿਰ ਕਾਰਨ ਕੈਸ਼ ਦੀ ਕਮੀ ਨਾਲ ਜੂਝ ਰਹੇ ਹਨ।

ਉਹਨਾਂ ਕਿਹਾ ਕਿ ਇਸ ਦੌਰਾਨ ਹੋਣ ਵਾਲੇ ਕੁੱਲ ਖ਼ਰਚੇ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਕਿਉਂਕਿ ਜੰਗਲੀ ਅੱਗਾਂ ਅਤੇ ਉੁਹਨਾਂ ਸਦਕਾ ਹੋਣ ਵਾਲੀ ਤਬਾਹੀ ਅਜੇ ਜਾਰੀ ਹੈ।ਦੱਸ ਦੇਈਏ ਕਿ ਇਸ ਸਮੇਂ ਸੂਬਾ ਭਰ ‘ਚ 380 ਜੰਗਲੀ ਅੱਗਾਂ ਬਲ ਰਹੀਆਂ ਹਨ।

Leave a Reply