ਓਟਵਾ: ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ‘ਚ ਆਰ.ਸੀ.ਅੇੱਮ.ਪੀ. ਵੱਲੋਂ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸਨੂੰ ਲੈ ਕੇ ਬੋਲਦੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਕੈਨੇਡਾ ਸਰਕਾਰ ਅਪਰਾਧੀਆਂ ਨੂੰ ਵੀਜ਼ਾ ਜਾਰੀ ਕਰਦੀ ਹੈ।
ਉਹਨਾਂ ਕਿਹਾ ਕਿ ਪ੍ਰਗਟਾਵੇ ਦੀ ਅਜ਼ਾਦੀ ਦੇ ਨਾਂ ‘ਤੇ ਕੈਨੇਡਾ ਵੱਲੋਂ ਕੱਟੜਵਾਦ,ਵੱਖਵਾਦ ਅਤੇ ਹਿੰਸਾ ਦਾ ਸਮਰਥਨ ਕੀਤਾ ਜਾਂਦਾ ਰਿਹਾ ਹੈ ਅਤੇ ਹਿੰਸਕ ਮੁਹਿੰਮਾਂ ਨੂੰ ਉਤਸ਼ਾਹਿਤ ਕਰਨ ਲਈ ਓਟਵਾ ਪਹਿਲੇ ਨੰਬਰ ‘ਤੇ ਹੈ।
ਓਥੇ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹਨਾਂ ਗ੍ਰਿਫ਼ਤਾਰੀਆਂ ਨੂੰ ਲੈ ਕੇ ਸ਼ਨੀਵਾਰ ਨੂੰ ਟਿੱਪਣੀ ਕਰਦੇ ਕਿਹਾ ਗਿਆ ਹੈ ਕਿ ਕੈਨੇਡਾ ਰੂਲ ਆੱਫ ਲਾਅ ਵਾਲਾ ਦੇਸ਼ ਹੈ,ਜਿੱਥੇ ਦਾ ਨਿਆਂ ਸਿਸਟਮ ਬੇਹੱਦ ਮਜ਼ਬੂਤ ਹੈ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਕੈਨੇਡਾ ਦੇ ਸਬੰਧਾਂ ‘ਚ ਉਸ ਸਮੇਂ ਕੁੜੱਤਣ ਆਈ ਸੀ ਜਦੋਂ ਸਤੰਬਰ 2023 ‘ਚ ਪੀ.ਐੱਮ. ਜਸਟਿਨ ਟਰੂਡੋ ਨੇ ਹਾਊਸ ਆੱਫ਼ ਕਾਮਨਜ਼ ‘ਚ ਨਿੱਜਰ ਕਤਲ ਮਾਮਲੇ ‘ਚ ਭਾਰਤ ਸਰਕਾਰ ਦਾ ਹੱਥ ਹੋਣ ਦੇ ਦੋਸ਼ ਲਗਾਏ ਗਏ ਸਨ।

Leave a Reply