ਕੈਨੇਡਾ: ਸਾਲ 2019 ਤੋਂ ਲੈ ਕੇ ਹੁਣ ਤੱਕ ਇਹ ਤੀਜੀ ਵਾਰ ਹੈ ਜਦੋਂ ਕੈਨੇਡਾ ਪੋਸਟ ਵੱਲੋਂ ਸਟੈਂਪ ਦੀ ਕੀਮਤ ‘ਚ ਵਾਧਾ ਕੀਤਾ ਜਾ ਰਿਹਾ ਹੈ।
ਅੱਜ ਤੋਂ ਕੀਤੇ ਜਾ ਰਹੇ ਇਸ ਵਾਧੇ ਦੇ ਤਹਿਤ ਕੀਮਤ ‘ਚ 7 ਸੈਂਟ ਦਾ ਵਾਧਾ ਹੋਵੇਗਾ,ਜਿਸ ਸਦਕਾ 92 ਸੈਂਟ ਵਾਲੀ ਸਟੈਂਪ ਹੁਣ 99 ਸੈਂਟ ਹੋ ਜਾਵੇਗੀ।
ਓਥੇ ਹੀ ਘਰੇਲੂ ਮੋਹਰ ਦੀ ਕੀਮਤ $1.07 ਤੋਂ ਵਧ ਕੇ $1.15 ਹੋ ਜਾਵੇਗੀ।
ਕੀਮਤ ‘ਚ ਹੋਇਆ ਇਹ ਵਾਧਾ ਯੂ.ਐੱਸ.,ਅੰਤਰਰਾਸ਼ਟਰੀ ਅਤੇ ਘਰੇਲੂ ਰਜਿਸਟਰਡ ਮੇਲ ਨੂੰ ਵੀ ਪ੍ਰਭਾਵਿਤ ਕਰੇਗਾ।
ਜ਼ਿਕਰਯੋਗ ਹੈ ਕਿ ਕੈਨੇਡਾ ਪੋਸਟ ਇਸ ਸਮੇਂ ਵਿੱਤੀ ਸੰਕਟ ‘ਚੋਂ ਲੰਘ ਰਿਹਾ ਹੈ ਅਤੇ ਸਾਲ 2023 ‘ਚ ਟੈਕਸ ਤੋਂ ਪਹਿਲਾਂ $748 ਮਿਲੀਅਨ ਦੇ ਨੁਕਸਾਨ ਦੀ ਰਿਪੋਰਟ ਕੀਤੀ ਗਈ ਹੈ।
ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਪਾਰਸਲ ਲਈ ਕਾਰਪੋਰੇਸ਼ਨ ਦਾ ਮਾਰਕੀਟ ਸ਼ੇਅਰ 62 ਫੀਸਦ ਤੋਂ ਘੱਟ ਹੋ ਕੇ 29 ਫੀਸਦ ਤੱਕ ਪਹੁੰਚ ਗਿਆ ਹੈ।
ਇਸ ਦੌਰਾਨ ਔਸਤ ਕੈਨੇਡੀਅਨ ਪਰਿਵਾਰ ਨੂੰ ਜਿੱਥੇ ਸਾਲ 2023 ‘ਚ ਹਫ਼ਤੇ ‘ਚ ਮਹਿਜ਼ ਦੋ ਪਾਰਸਲ ਮਿਲਦੇ ਹਨ,ਉਹ 2000 ਦੇ ਦਹਾਕੇ ‘ਚ ਛੇ ਤੋਂ ਘੱਟ ਦਰਜ ਕੀਤੇ ਗਏ ਸਨ।

 

Leave a Reply