ਬ੍ਰਿਟਿਸ਼ ਕੋਲੰਬੀਆ: ਮਰੀਜ਼ਾਂ ਦੀ ਬਿਮਾਰੀ ਦੇ ਸਬੰਧ ‘ਚ ਬਿਮਾਰੀ ਬਾਰੇ ਲੰਬੇ ਨੋਟਸ ਲਿਖਣ ਤੋਂ ਅੱਕੇ ਬੀ.ਸੀ. ਦੇ ਫੈਮਿਲੀ ਡਾਕਟਰਾਂ ਵੱਲੋਂ ਹੁਣ ਇਸ ਵਾਧੂ ਭਾਰ ਤੋਂ ਬਚਣ ਲਈ ਨਵਾਂ ਤਰੀਕਾ ਲੱਭਿਆ ਗਿਆ ਹੈ।
ਇਸ ਨਵੇਂ ਤਰੀਕੇ ਤਹਿਤ ਮਰੀਜ਼ਾਂ ਦੇ ਰੁਜ਼ਗਾਰਦਾਤਾ ਨੂੰ ਦਿੱਤੇ ਜਾਣ ਵਾਲੇ ਨੋਟਸ ਦੀ ਬਜਾਏ ਇੱਕ ਟੈਂਪਲੇਟ ਉੱਪਰ ਜਾਣਕਾਰੀ ਦਿੱਤੀ ਜਾਵੇਗੀ।
ਡਾਕਟਰਾਂ ਵੱਲੋਂ ਸੂਬੇ ਤੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੇ ਨਿਯਮ ਜ਼ਰੂਰ ਬਣਾਏ ਜਾਣ ਕਿ ਕਿਹੜੀ ਸਥਿਤੀ ‘ਚ ਇੰਪਲਾਇਰ,ਕਾਮਿਆਂ ਤੋਂ ਡਾਕਟਰੀ ਨੋਟ ਮੰਗ ਸਕਦੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਪ੍ਰਾਇਮਰੀ ਕੇਅਰ ਉੱਪਰ ਧਿਆਨ ਕੇਂਦਰਿਤ ਕਰਨ ਦੀ ਬਜਾਏ ਡਾਕਟਰਾਂ ਵੱਲੋਂ ਉਹ ਸਮਾਂ ਬਿਮਾਰੀ ਨਾਲ ਸਬੰਧਤ ਲੰਬੇ ਨੋਟਸ ਲਿਖਣ ‘ਤੇ ਖ਼ਰਚ ਹੋ ਰਿਹਾ ਹੈ।
ਜਿਸਦੇ ਚਲਦੇ ਹੁਣ ਨੋਟਸ ਦੀ ਬਜਾਏ ਟੈਂਪਲੇਟ ਦਿੱਤਾ ਜਾਵੇਗਾ।

Leave a Reply