ਓਟਵਾ: ਕੈਨੇਡੀਅਨ ਡੈਂਟਲ ਕੇਅਰ ਪਲਾਨ ਅੱਜ ਤੋਂ ਲਾਗੂ ਹੋ ਚੁੱਕਿਆ ਹੈ ਜੋ ਕਿ 1.7 ਮਿਲੀਅਨ ਬਜ਼ੁਰਗਾਂ ਨੂੰ ਕਵਰ ਕਰੇਗਾ।
ਪਰ ਕਈਆਂ ਨੂੰ ਅਜੇ ਵੀ ਇਸ ਲਈ ਉਡੀਕ ਕਰਨੀ ਪਵੇਗੀ।
ਦੱਸ ਦੇਈਏ ਕਿ ਇਹ ਪਬਲਿਕ ਓਰਲ ਹੈਲਥ ਕੇਅਰ ਇੰਸ਼ੋਰੈਂਸ਼ ਪ੍ਰੋਗਰਾਮ ਇੱਕ ਚੌਥਾਈ ਉਹਨਾਂ ਕੈਨੇਡੀਅਨਜ਼ ਨੂੰ ਕਵਰ ਕਰੇਗਾ ਜਿਨ੍ਹਾਂ ਕੋਲ ਪ੍ਰਾਈਵੇਟ ਡੈਂਟਲ ਪਲੈਨ ਨਹੀਂ ਹੈ।
ਜਿਸ ਲਈ ਅਗਲੇ ਪੰਜ ਸਾਲਾਂ ‘ਚ ਓਟਵਾ ਦੁਆਰਾ $13 ਬਿਲੀਅਨ ਦੇ ਫੰਡ ਮੁਹੱਈਆ ਕਰਵਾ ਜਾਣਗੇ।
ਓਟਵਾ ਵੱਲੋਂ ਇਸ ਯੋਜਨਾ ਦੀ ਸ਼ੁਰੂਆਤ ਬਜ਼ੁਰਗਾਂ ਤੋਂ ਕੀਤੀ ਜਾ ਰਹੀ ਹੈ।
ਦੰਦਾਂ ਦੇ ਡਾਕਟਰਾਂ ਵੱਲੋਂ ਸਰਕਾਰ ਦੀ ਇਸ ਯੋਜਨਾ ਦਾ ਸਮਰਥਨ ਕੀਤਾ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਉਹਨਾਂ 9 ਮਿਲੀਅਨ ਘੱਟ ਅਤੇ ਮੱਧ ਆਮਦਨੀ ਵਾਲੇ ਕੈਨੇਡੀਅਨਜ਼ ਦੇ ਫਾਸਲੇ ਨੂੰ ਭਰ ਦੇਵੇਗਾ ਜਿਨਾਂ ਨੂੰ ਓਰਲ ਕੇਅਰ ਲਈ ਆਪਣੀ ਜੇਬ ‘ਚੋਂ ਭੁਗਤਾਨ ਕਰਨਾ ਪੈਂਦਾ ਹੈ।

 

Leave a Reply