ਕੈਨੇਡਾ: ਸਾਈਬਰ ਸਿਕਊਰਟੀ ਦੇ ਕਾਰਨ ਪਿਛਲੇ ਦੋ ਦਿਨਾਂ ਤੋਂ ਲੰਡਨ ਡਰੱਗਜ਼ ਦੇ ਸਟੋਰ ਬੰਦ ਹਨ।
ਲੰਡਨ ਡਰੱਗਜ਼ ਵੱਲੋਂ ਦਿੱਤੀ ਤਾਜ਼ਾ ਜਾਣਕਾਰੀ ‘ਚ ਕਿਹਾ ਗਿਆ ਹੈ ਕਿ ਨਿੱਜੀ ਡਾਟਾ ਦੀ ਉਲੰਘਣਾ ਦੀ ਸੰਭਾਵਨਾ ਹੈ।
ਕੰਪਨੀ ਵੱਲੋਂ ਜਾਰੀ ਸਟੇਟਮੈਂਟ ਚ’ ਕਿਹਾ ਗਿਆ ਹੈ ਕਿ ਇਸ ਸਮੱਸਿਆ ਦੇ ਹੱਲ੍ਹ ਲਈ ਤੀਜੇ ਧਿਰ ਨਾਲ ਮਿਲਕੇ ਕੰਮ ਕੀਤਾ ਜਾ ਰਿਹਾ ਹੈ,ਤਾਂ ਜੋ ਵੈਸਟਰਨ ਕੈਨੇਡਾ ‘ਚ ਮੌਜੂਦ ਦਰਜਨਾਂ ਸਟੋਰ ਮੁੜ ਤੋਂ ਖੋਲੇ ਜਾ ਸਕਣ।
ਹਾਲਾਂਕਿ ਪਹਿਲਾ ਕਿਹਾ ਗਿਆ ਸੀ ਕਿ ਅਜਿਹਾ ਕੋਈ ਕਾਰਨ ਨਹੀਂ ਹੈ ਜਿਸ ‘ਚ ਨਿੱਜੀ ਡਾਟਾ ਚੋਰੀ ਹੋਣ ਦੀ ਕੋਈ ਸੰਭਾਵਨਾ ਮੰਨੀ ਜਾਵੇ ਪਰ ਅੱਜ ਬਿਆਨ ਇਸ ਸੰਭਾਵਨਾ ਨੂੰ ਲੈ ਕੇ ਆਇਆ ਹੈ।
ਦੱਸ ਦੇਈਏ ਕਿ ਸਾਈਬਰ ਸਿਕਊਰਟੀ ਦੇ ਕਾਰਨ ਬ੍ਰਿਟਿਸ਼ ਕੋਲੰਬੀਆ,ਸਸਕੈਚਵਨ ਅਤੇ ਮੈਨੀਟੋਬਾ ‘ਚ ਦਰਜਨਾਂ ਲੰਡਨ ਡਰੱਗ ਸਟੋਰ ਬੰਦ ਹਨ।
ਹਾਲਾਂਕਿ ਫਾਰਮੇਸੀ ਸਟਾਫ਼ ਸਟੋਰ ‘ਚ ਮੌਜੂਦ ਰਹੇਗਾ ਤਾਂ ਜੋ ਗਾਹਕਾਂ ਨੂੰ ਜ਼ਰੂਰੀ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।

Leave a Reply