ਵੈਨਕੂਵਰ : ਵੈਨਕੂਵਰ ਆਈਲੈਂਡ (Vancouver Island) ਉੱਪਰ ਹੁਣ ਨਸ਼ਾ ਮੁਕਤੀ ਲਈ 40 ਹੋਰ ਵਧੇਰੇ ਸਰਕਾਰੀ ਸਬਸਟੈਂਸ-ਯੂਜ਼ ਟ੍ਰੀਟਮੈਂਟ ਬੈੱਡ (Treatment Bed) ਲਿਆਂਦੇ ਜਾ ਰਹੇ ਹਨ।

ਹੁਣ ਨਸ਼ੇ ਤੋਂ ਮੁਕਤੀ ਪਾਉਣ ਲਈ ਵੈਨਕੂਵਰ ਆਈਲੈਂਡ ਵਾਸੀਆਂ ਨੂੰ ਵਧੇਰੇ ਬਿਹਤਰੀਨ ਇਲਾਜ ਸੁਵਿਧਾਵਾਂ ਮਿਲ ਸਕਣਗੀਆਂ,ਜੋ ਕਿ ਉਹਨਾਂ ਦੇ ਘਰ ਦੇ ਨੇੜੇ ਉਪਲੱਬਧ ਹੋਣਗੀਆਂ।

ਦੱਸ ਦੇਈਏ ਕਿ ਸੂਬਾ ਸਰਕਾਰ ਦੀ ਇਸ ਪਹਿਲ ਅਧੀਨ ਵੈਨਕੂਵਰ ਆਈਲੈਂਡ ਦੀ ਸੀਡਰਸ ਰਿਕਵਰੀ ‘ਚ 15 ਬੈੱਡ,ਨਨਾਇਮੋ ਦੇ ਐੱਜਵੁੱਡ ਟ੍ਰੀਟਮੈਂਟ ਸੈਂਟਰ ‘ਚ 10 ਬੈੱਡ ਅਤੇ ਉੱਤਰੀ ਸਾਨਿਚ ‘ਚ 5 ਅਤੇ ਪੋਰਟ ਅਲਬਰਨੀ ‘ਚ 10 ਬੈੱਡ ਮੁਹੱਈਆ ਕਰਵਾਏ ਜਾਣਗੇ।

ਸੂਬਾ ਸਰਕਾਰ ਵੱਲੋਨ ਇਸ ਲਈ $8 ਮਿਲੀਅਨ ਦੀ ਫੰਡਿੰਗ ਮੁਹੱਈਆ ਕਰਵਾਈ ਜਾ ਰਹੀ ਹੈ।

ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਸਦਕਾ ਹਰ ਸਾਲ 200 ਲੋਕ ਇਸਦਾ ਲਾਭ ਲੈ ਸਕਣਗੇ।

ਨਸ਼ੇ ਦੀ ਵਰਤੋਂ ਨੂੰ ਲੈ ਕੇ ਇਸਤੋਂ ਨਿਜ਼ਾਤ ਪਾਉਣ ਲਈ 888-885-8824 ‘ਤੇ ਕਾਲ ਕਰਨ ਦੀ ਸਲਾਹ ਦਿੱਤੀ ਗਈ ਹੈ।

 

Leave a Reply