ਵੈਨਕੂਵਰ ਆਈਲੈਂਡ: ਵੈਨਕੂਵਰ ਆਈਲੈਂਡ ਦੇ ਇਕ ਅਧਿਆਪਕ ਦਾ ਪ੍ਰੋਫ਼ੈਸ਼ਨਲ ਸਰਟੀਫਿਕੇਟ ਤਿੰਨ ਦਿਨਾਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ¸

ਕਿਉਂਕਿ ਉਸ ਅਧਿਆਪਕ ਦੁਆਰਾ ਵਿਦਿਆਰਥੀਆਂ ਨੂੰ ਇੱਕ -ਦੂਜੇ ਦੇ ਪੂਲ ਨੂਡਲਜ਼ ਮਾਰਨ ਲਈ ਉਤਸ਼ਾਹਿਤ ਕੀਤਾ ਗਿਆ ਸੀ,ਜਿਸਦੇ ਚਲਦੇ ਇੱਕ ਵਿਦਿਆਰਥੀ ਦੀ ਐਨਕ ਵੀ ਨੁਕਸਾਨੀ ਗਈ।

ਇਹ ਫੈਸਲਾ ਬ੍ਰਿਟਿਸ਼ ਕੋਲੰਬੀਆ ਫਾਰ ਟੀਚਰ ਰੈਗੂਲੇਸ਼ਨ ਮਾਰਕਸ ਵੱਲੋਂ ਅੱਜ ਐਲਾਨਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਪੰਦਰਾਂ ਮਹੀਨੇ ‘ਚ ਇਹ ਦੂਜੀ ਵਾਰ ਹੈ ਜਦੋਂ ਕਮਿਸ਼ਨਰ ਵੱਲੋਂ ਰਸ਼ੱਲ ਬੌਡਨਰ ਦਾ ਟੀਚਿੰਗ ਸਰਟੀਫਿਕੇਟ ਸਸਪੈਂਡ ਕੀਤਾ ਗਿਆ ਹੈ।

ਸਹਿਮਤੀ ਸਮਝੌਤੇ ਉੱਪਰ ਦਿੱਤੇ ਵੇਰਵਿਆਂ ਮੁਤਾਬਕ ਇਹ ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਬੌਡਨਰ ਦੀ ਕਲਾਸ ‘ਚ ਬੱਚਿਆਂ ਨੇ ਹਾਕੀ ਦੀ ਖੇਡ ਹਾਕੀ ਦੀ ਬਜਾਏ ਪੂਲ ਨੂਡਲਜ਼ ਨਾਲ ਖੇਡਣੀ ਸ਼ੁਰੂ ਕੀਤੀ ਅਤੇ ਬੌਡਨਰ ਵੱਲੋਂ ਉਹਨਾਂ ਨੂੰ ਇੱਕ-ਦੂਜੇ ਨੂੰ ਮਾਰਨ ਲਈ ਕਿਹਾ ਗਿਆ।

‘ਦ ਪੈਸੀਫਿਕ ਰਿਮ ਸਕੂਲ ਡਿਸਟ੍ਰਿਕਟ’ ਵੱਲੋਂ ਵਿਦਿਆਰਥੀਆਂ ਨੂੰ ਇੱਕ-ਦੂਜੇ ਨੂੰ ਮਾਰਨ ਤੋਂ ਰੋਕਿਆ ਗਿਆ ਹੈ,ਪਰ ਵਿਦਿਆਰਥੀਆਂ ਵੱਲੋਂ ਅਜਿਹਾ ਕੀਤੇ ਜਾਣ ‘ਤੇ ਹੁਣ ਅਧਿਆਪਕ ਉਪੱਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਚਲਦੇ ਹੁਣ ਸਰਟੀਫਿਕੇਟ ਸਸਪੈਂਡ ਕੀਤਾ ਜਾ ਰਿਹਾ ਹੈ।

Leave a Reply