ਟੋਰਾਂਟੋ:ਟੋਰਾਂਟੋ ਵਿਖੇ ‘ਅਪ ਐਕਸਪ੍ਰੈਸ ਟ੍ਰੇਨ’ ਦੀ ਚਪੇਟ ‘ਚ ਆਉਣ ਨਾਲ ਦੋ ਨਾਬਾਲਗਾਂ ਦੀ ਮੌਤ ਹੋ ਗਈ ਹੈ। 

ਇਸ ਹਾਦਸੇ ਬਾਰੇ ਪੁਲੀਸ ਨੂੰ ਕੱਲ ਰਾਤ 10:05 ਵਜੇ ਸੂਚਨਾ ਮਿਲੀ,ਜਿਸਤੋਂ ਬਾਅਦ ਪੁਲੀਸ ਅਲਿੰਗਟਨ ਐਵੀਨਿਊ ਵੈਸਟ ਅਤੇ ਵੈਸਟਨ ਰੋਡ ਦੇ ਲਾਗੇ ਘਟਨਾ ਸਥਾਨ ‘ਤੇ ਪਹੁੰਚੀ।

ਜਿੱਥੇ ਇੱਕ 16 ਸਾਲਾ ਲੜਕਾ ਅਤੇ 14-ਸਾਲਾ ਲੜਕੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।

ਮ੍ਰਿਤਕ ਬਾਲਗਾਂ ਦੇ ਪਰਿਵਾਰਾਂ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।

ਜਿਸ ਸਮੇਂ ਇਹ ਹਾਦਸਾ ਵਾਪਰਿਆ, ਟ੍ਰੇਨ ‘ਚ ਲਗਭਗ 200 ਜਣੇ ਸਵਾਰ ਸਨ।

ਇਸ ਹਾਦਸੇ ਤੋਂ ਬਾਅਦ ਪੁਲੀਸ ਵੱਲੋਂ ਲੋਕਾਂ ਨੂੰ ਰੇਲਵੇ ਟ੍ਰੈਕਸ ਨੇੜੇ ਚੇਤੰਨ ਰਹਿਣ ਦੀ ਤਾਕੀਦ ਕੀਤੀ ਜਾ ਰਹੀ ਹੈ।

Leave a Reply