ਡੁਰਹਮ: ਟੋਰਾਂਟੋ ਦੇ ਡੁਰਹਮ ਵਿਖੇ ਬੀਤੇ ਕੱਲ੍ਹ ਹੋਈਆਂ ਜਿਮਨੀ ਚੋਣਾਂ ਦੇ ਨਤੀਜੇ ਆ ਚੁੱਕੇ ਹਨ,ਜਿਸ ‘ਚ ਕੰਜ਼ਰਵੇਟਿਵ ਦੇ ਉਮੀਦਵਾਰ ਜਮਿਲ ਜਿਵਾਨੀ ਵੱਲੋਂ ਜਿੱਤ ਹਾਸਲ ਕੀਤੀ ਗਈ।

ਜ਼ਿਕਰਯੋਗ ਹੈ ਕਿ ਇਹਨਾਂ ਚੋਣਾਂ ‘ਚ ਲਿਬਰਲ ਦੇ ਉਮੀਦਵਾਰ ਰੋਬਰਟ ਰੌਕ ਨੂੰ ਜਿੱਥੇ 7,785 ਵੋਟਾਂ ਮਿਲੀਆਂ,ਓਥੇ ਹੀ ਜਮਿਲ ਜਿਵਾਨੀ ਨੂੰ 18,610 ਵੋਟਾਂ ਮਿਲੀਆਂ ਜੋ ਕਿ ਲਿਬਰਲ ਉਮੀਦਵਾਰ ਨੂੰ ਮਿਲੇ ਮਤ ਤੋਂ 57% ਵੱਧ ਰਹੀਆਂ।

ਇਸ ਜਿੱਤ ਦੇ ਨਾਲ ਹੀ ਜਿਵਾਨੀ ਵੱਲੋਂ ਸਾਬਕਾ ਲੀਡਰ ਟੌਰੀ ਐਰੀਨ ਓ’ਟੂਲ ਦਾ ਅਹੁਦਾ ਲੈ ਲਿਆ ਜਾਵੇਗਾ,ਜਿਨਾਂ ਵੱਲੋਂ ਪਿਛਲੇ ਸਾਲ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ।

ਇਸ ਜਿੱਤ ਨੂੰ ਕਾਫੀ ਜ਼ਿਆਦਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ,ਕਿਉਂਕਿ ਲਿਬਰਲ ਉਮੀਦਵਾਰ ਨੂੰ ਵੱਡੇ ਫ਼ਰਕ ਨਾਲ ਹਰਾਉਣਾ ਟਰੂਡੋ ਸਰਕਾਰ ਦੀ ਲੋਕਪ੍ਰਿਅਤਾ ‘ਤੇ ਪਏ ਪ੍ਰਭਾਵ ਦਾ ਸਾਫ਼ ਬਿਓਰਾ ਪੇਸ਼ ਕਰ ਰਹੀ ਹੈ।     

Leave a Reply