ਬ੍ਰਿਟਿਸ਼ ਕੋਲੰਬੀਆ:ਪੁਲੀਸ ਵੱਲੋਂ ਪੂਰਬੀ ਨਾਨਇਮੋ ਦੇ ਗੈਬਰੀਓਲਾ ਆਈਲੈਂਡ (Island) ਤੋਂ ਇੱਕ ਆਦਮੀ ਦੀ ਮ੍ਰਿਤਕ ਦੇਹ (Dead Body) ਬਰਾਮਦ ਕੀਤੀ ਹੈ,ਜਿਸਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਲੰਘੇ ਐਤਵਾਰ ਪੁਲੀਸ ਨੂੰ 2 ਵਜੇ ਦੇ ਕਰੀਬ ਘਟਨਾ ਦੀ ਰਿਪੋਰਟ ਮਿਲੀ,ਜਿਸਤੋਂ ਬਾਅਦ ਡ੍ਰੈਗਨ ਦੀ ਲੇਨ ਲਾਗੇ ਮ੍ਰਿਤਕ ਦੇਹ ਬਰਾਮਦ ਕੀਤੀ ਗਈ। 

ਪੁਲੀਸ ਮੁਤਾਬਕ ਮਰਨ ਵਾਲਾ ਵਿਅਕਤੀ ਇਸ ਅਈਲੈਂਡ ਦਾ ਨਹੀਂ ਹੈ,ਪਰ ਇਸ ਸਬੰਧੀ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਗਏ।

ਪੁਲੀਸ ਵੱਲੋਂ ਇਸਨੂੰ ਅਪਰਾਧਕ ਘਟਨਾ ਨਹੀਂ ਦੱਸਿਆ ਗਿਆ,ਪਰ ਇਸਨੂੰ ਲੈ ਕੇ ਜਾਂਚ ਜਾਰੀ ਹੈ।

ਬੀ.ਸੀ. ਕੋਰੋਨਰ ਸਰਵਿਸ ਦੁਆਰਾ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਕੋਰੋਨਰ ਸਰਵਿਸ ਦੁਆਰਾ ਲਾਪਤਾ ਲੋਕਾਂ ਦੀ ਜਾਂਚ ਪਾਣੀ ਚੋਂ ਮਿਲੇ ਮਨੁੱਖੀ ਅਵਸ਼ੇਸ਼ਾਂ ਦੇ ਨਾਲ ਕੀਤੀ ਜਾ ਰਹੀ ਹੈ।

Leave a Reply