ਵੈਨਕੂਵਰ:ਵੈਨਕੂਵਰ ਆਈਲੈਂਡ (Vancouver Island) ਲਈ ਮੰਗਲਵਾਰ ਸਵੇਰ ਲਈ ਹੀ 10 ਸੈਂਟੀਮੀਟਰ ਤੱਕ ਦੀ ਭਵਿੱਖਬਾਣੀ (Forecast) ਕੀਤੀ ਗਈ।

ਅਤੇ ਨਾਲ ਹੀ ਗ੍ਰੇਟਰ ਵਿਕਟੋਰੀਆ ਅਤੇ ਨਨਾਇਮੋ ‘ਚ ਭਾਰੀ ਵਰਖਾ ਦੀ ਉਮੀਦ ਕੀਤੀ ਗਈ ਸੀ।

ਇਨਵਾਇਰਮੈਨਟ ਕੈਨੇਡਾ ਵੱਲੋਂ ਸਦਰਨ ਵੈਨਕੂਵਰ ਆਈਲੈਂਡ ਲਈ ਅੱਜ ਸਵੇਰੇ ਬਰਫ਼ਬਾਰੀ ਨੂੰ ਲੈਕੇ ਭਵਿੱਖਬਾਣੀ ਕੀਤੀ ਗਈ ਹੈ। 

ਇਸਤੋਂ ਇਲਾਵਾ ਨਨਾਇਮੋ ਅਤੇ ਵਿਕਟੋਰੀਆ ਵਿਖੇ 50 ਤੋਂ 70 ਸੈਂਟੀਮੀਟਰ ਤੱਕ ਦਾ ਮੀਂਹ ਪੈਣ ਦੀ ਉਮੀਦ ਕੀਤੀ ਜਾ ਰਹੀ ਹੈ।

ਭਾਰੀ ਮੀਂਹ ਕਾਰਨਵਿਜ਼ੀਬਿਲਟੀ ਘੱਟ ਹੋਣ ਦੇ ਖ਼ਦਸ਼ੇ ਵਜੋਂ ਡਰਾਈਵਰਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

ਯਾਤਰੀਆਂ ਨੂੰ ਰੋਡ ਦੇ ਹਾਲਾਤਾਂ ਨੂੰ ਧਿਆਨ ‘ਚ ਰੱਖਦੇ ਹੋਏ ਸਫ਼ਰ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। 

Leave a Reply