ਵੈਨਕੂਵਰ: ਵੈਨਕੂਵਰ (Vancouver) ਪੁਲਿਸ ਵੱਲੋਂ ਅੱਜ ਸਵੇਰੇ ਹੋਏ ਇੱਕ ਸੜਕ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਇੱਕ 60 ਸਾਲਾ ਵਿਅਕਤੀ ਸਵੇਰੇ 6 ਵਜੇ ਦੇ ਕਰੀਬ ਫਲੈਮਿੰਗ ਸਟਰੀਟ ਦੇ 41ਵੇਂ ਐਵੀਨਿਊ ‘ਤੇ ਜਾ ਰਿਹਾ ਸੀ। ਜਦੋਂ ਇੱਕ ਟ੍ਰਾਂਜ਼ਿਟ ਬੱਸ (Transit Bus) ਦੁਆਰਾ ਉਸਨੂੰ ਟੱਕਰ ਮਾਰ ਦਿੱਤੀ ਗਈ।

ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਗ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸਦੀ ਮੋਤ ਹੋ ਗਈ।

ਪੁਲਿਸ ਮੁਤਾਬਕ ਬੱਸ ਦਾ ਡਰਾਈਵਰ ਮੌਕੇ ‘ਤੇ ਮੌਜੂਦ ਰਿਹਾ। ਪੁਲਿਸ ਦਾ ਕਹਿਣਾ ਹੈ ਕਿ ਇਸ ਹਾਦਸੇ ਦਾ ਕਾਰਨ ਤੇਜ਼ ਸਪੀਡ ਨਹੀਂ ਸੀ। ਵੈਨਕੂਵਰ ਪੁਲਿਸ ਦੁਆਰਾ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply