ਬ੍ਰਿਟਿਸ਼ ਕੋਲੰਬੀਆ: ਉੱਤਰੀ ਸਾਨਿਚ (Saanich) ਆਰਸੀਐੱਮਪੀ ਵੱਲੋਂ ਚੋਰੀ ਹੋਈ ਇੱਕ ਬੋਟ ਦੀ ਭਾਲੀ ਕੀਤੀ ਜਾ ਰਹੀ ਹੈ।

ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਨੀਵਾਰ ਨੂੰ ਲੌਕਸਾਈਡ ਡਰਾਈਵ ਦੇ 8600-ਬਲੌਕ ਨੇੜਿਓਂ ਇੱਕ ਵੈਸਲ (Boat) ਚੋਰੀ ਕੀਤਾ ਗਿਆ, ਜੋ ਕਿ ਸਾਢੇ ਪੰਜ ਮੀਟਰ ਲੰਬਾ ਸੀ।ਜੋ ਕਿ ਸਫੈਦ ਰੰਗ ਦੀ , 1976 ਹੌਰਸਟਨ ਗਲਾਸਕਰਾਫ਼ਟ ਫਿਸ਼ਿੰਗ ਬੋਟ ਹੈ। ਜਿਸਦਾ ਲਾਇਸੰਸ ਨੰਬਰ 6K8272 ਹੈ।

ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਵੇ ਤਾਂ 250-656-3931 ‘ਤੇ ਸੰਪਰਕ ਕਰ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ।

Leave a Reply