ਬ੍ਰਿਟਿਸ਼ ਕੋਲੰਬੀਆ: ਬੀਤੇ ਕੱਲ੍ਹ ਪ੍ਰਿੰਸ ਜਾਰਜ (prince George) ਵਿਖੇ ਹੋਏ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਵਿੱਚ ਪ੍ਰਿੰਸ ਜਾਰਜ ਆਰਸੀਐੱਮਪੀ ਦੁਆਰਾ ਪ੍ਰਿੰਸ ਜਾਰਜ ਫਾਇਰ ਰੈਸਕਿਊ, ਫੋੋਰਟਿਸ ਬੀ.ਸੀ., ਅਤੇ ਟੈਕਨੀਕਲ ਸੇਫਟੀ ਬੀ.ਸੀ. ਦੀ ਸਹਾਇਤਾ ਵੀ ਲਈ ਜਾ ਰਹੀ ਹੈ, ਅਤੇ ਮੌਜੂਦਾ ਸਥਾਨ ਤੋਂ ਡੇਟਾ ਇਕੱਠਾ ਕੀਤਾ ਜਾ ਰਿਹਾ ਹੈ।

ਪ੍ਰਿੰਸ ਜਾਰਜ ਆਰਸੀਐੱਮਪੀ ਦੁਆਰਾ ਜਾਰੀ ਰਿਲੀਜ਼ ‘ਚ ਉਹਨਾਂ ਸਭ ਲੋਕਾਂ ਦਾ ਧੰਨਵਾਦ ਕੀਤਾ ਗਿਆ ਹੈ, ਜਿਨ੍ਹਾਂ ਦੁਆਰਾ ਪੁਲਿਸ ਨੂੰ ਇਸ ਧਮਾਕੇ (Explosion) ਦੇ ਵੀਡੀਓ ਅਤੇ ਫੋਟੋਜ਼ ਸਾਂਝੇ ਕੀਤੇ ਗਏ।

ਪੁਲਿਸ ਦੁਆਰਾ ਜਾਰੀ ਰਿਲੀਜ਼ ‘ਚ ਕਿਹਾ ਗਿਆ ਹੈ ਕਿ ਇਸ ਧਮਾਕੇ ਕਾਰਨ ਜੋ ਗਲੀਆਂ ਬੰਦ ਕੀਤੀਆਂ ਗਈਆਂ ਸਨ।ਉਹ ਮੁੜ ਤੋਂ ਖੋਲ ਦਿੱਤੀਆਂ ਗਈਆਂ ਹਨ।

ਪਰ ਚੌਥੇ ਅਤੇ ਪੰਜਵੇਂ ਐਵੀਨਿਊ ਦੇ ਵਿਚਕਾਰ ਪੈਣ ਵਾਲੀ ਡੋਮਿਨੀਅਨ ਸਟ੍ਰੀਟ ਉਦੋਂ ਤੱਕ ਬੰਦ ਰਹੇਗੀ ਜਦੋਂ ਤੱਕ ਜਾਂਚ ਜਾਰੀ ਹੈ।ਪੁਲਿਸ ਦਾ ਕਹਿਣਾ ਹੈ ਕਿ ਇਸਨੂੰ ਕੁੱਝ ਦਿਨ ਲੱਗ ਸਕਦੇ ਹਨ, ਜਦੋਂ ਤੱਕ ਇਸ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਜਾਂਦਾ।

ਪੁਲਿਸ ਵੱਲੋਂ ਇਸ ਧਮਾਕੇ ‘ਚ ਜ਼ਖ਼ਮੀ ਹੋਏ ਪੀੜਤਾਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।ਪੁਲਿਸ ਦਾ ਕਹਿਣਾ ਹੈ ਕਿ ਅਗਲੇ ਵੇਰਵੇ ਉਪਲੱਬਧ ਹੋਣ ‘ਤੇ ਸਾਂਝੇ ਕੀਤੇ ਜਾਣਗੇ।

Leave a Reply