ਵਿਸ਼ਵ: ਚੰਦਰਯਾਨ-3 (Cahndrayan-3) ਨੇ ਬੁੱਧਵਾਰ ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫ਼ਲਤਾਪੂਰਵਕ ਲੈਂਡਿੰਗ ਕਰ ਲਈ ਹੈ।

ਇਸਦੇ ਨਾਲ ਹੀ ਭਾਰਤ ਦੱਖਣੀ ਧਰੁਵ ‘ਤੇ ਉਤਰਨ ਵਾਲਾ ਵਿਸ਼ਵ ਦਾ ਪਹਿਲਾ ਦੇਸ਼ ਬਣ ਗਿਆ ਹੈ।ਭਾਰਤ (India) ਲਈ ਇਹ ਸਫ਼ਲਤਾ ਬੇਮਿਸਾਲ ਹੈ। ਚੰਦਰਯਾਨ-3 ਦੀ ਲੈਂਡਿੰਗ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਵੱਲੋਂ ਇਸਰੋ ਨੂੰ ਵਧਾਈ ਦਿੱਤੀ ਗਈ। ਉਹਨਾਂ ਕਿਹਾ ਕਿ ਅਜਿੇ ਪਲਾਂ ਮੌਕੇ ਬੇਹੱਦ ਮਾਣ ਮਹਿਸੂਸ ਹੁੰਦਾ ਹੈ। 

ਭਾਰਤ ਨੂੰ ਇਹ ਸਫ਼ਲਤਾ ਉਦੋਂ ਮਿਲੀ ਹੈ ਜਦੋਂ ਰਸ਼ੀਆ ਦਾ ਲੂਨਾ-25 ਸਪੇਸਕ੍ਰਾਫ਼ਟ ਸਪੇਨ ਕਾਬੂ ਤੋਂ ਬਾਹਰ ਹੋਣ ਤੋਂ ਬਾਅਦ ਚੰਦਰਮਾ ‘ਤੇ ਜਾਕੇ ਕ੍ਰੈਸ਼ ਹੋ ਗਿਆ।

ਜ਼ਿਕਰਯੋਗ ਹੈ ਕਿ ਇਹ ਭਾਰਤ ਦਾ ਦੂਜਾ ਮਿਸ਼ਨ ਸੀ। ਪਹਿਲੀ ਵਾਰ ਸਾਲ 2019 ਵਿੱਚ ਸਾਫਟ ਲੈਂਡਿੰਗ (Soft Landing) ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਸਫ਼ਲਤਾ ਨਹੀਂ ਮਿਲੀ ਸੀ।ਚੰਨ ਉੱਪਰ ਸਫ਼ਲਤਾਪੂਰਵਕ ਲੈਂਡਿੰਗ ਤੋਂ ਬਾਅਦ ਹੁਣ ਭਾਰਤ ਵੱਲੋਂ ਸੂਰਜ ‘ਤੇ ਅਗਲਾ ਮਿਸ਼ਨ ਭੇਜਣ ਦੀਆਂ ਖ਼ਬਰਾਂ ਆ ਰਹੀਆਂ ਹਨ।

ਭਾਰਤ ਦੀ ਇਸ ਸਫ਼ਲਤਾ ਲਈ ਦੁਨੀਆਂ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। ਅਮਰੀਕੀ ਖੋਜ ਏਜੰਸੀ ਨਾਸਾ ਅਤੇ ਯੂਰਪੀ ਪੁਲਾੜ ਏਜੰਸੀ ਨੇ ਇਸ ਨੂੰ ਵੱਡੀ ਸਫ਼ਲਤਾ ਦੱਸਿਆ ਹੈ।

Leave a Reply