ਬ੍ਰਿਟਿਸ਼ ਕੋਲੰਬੀਆ: ਬੀ.ਸੀ. ਸੂਬੇ ‘ਚ ਜੰਗਲੀ ਅੱਗਾਂ ਦਾ ਕਹਿਰ ਜਾਰੀ ਹੈ। ਜਿਸਦੇ ਚਲਸੇ ਸੂਬਾ ਸਰਕਾਰ ਵੱਲੋਂ ਬੀਤੇ ਦਿਨੀਂ ਜੰਗਲੀ ਅੱਗ ਤੋਂ ਪ੍ਰਭਾਵਿਤ ਇਲਾਕਿਆਂ ਦੀ ਯਾਤਰਾ ( Travel Ban) ਕਰਨ ‘ਤੇ ਪਾਬੰਦੀ ਲਗਾ ਦਿੱਤੀ ਸੀ।

ਪਰ ਹੁਣ ਸਥਿਤੀ ਕਾਬੂ ‘ਚ ਆਉਣ ਤੋਂ ਬਾਅਦ ਸੂਬਾ ਸਰਕਾਰ ਨੇ ਪਾਬੰਦੀਆਂ ਹਟਾਉਣ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ। 

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਐਮਰਜੈਂਸੀ ਅਤੇ ਪ੍ਰਪੇਅਰਡਨੈੱਸ ਮਨਿਸਟਰ ਬੋਵਿਨ ਮਾਅ (Bowin Ma) ਵੱਲੋਂ ਇਹ ਐਲਾਨ ਕੀਤਾ ਗਿਆ।

ਉਹਨਾਂ ਕਿਹਾ ਕਿ ਘਰ ਛੱਡਣ ਲਈ ਮਜਬੂਰ ਲੋਕਾਂ ਨੂੰ ਵੱਧ ਤੋਂ ਵੱਧ ਥਾਂ ਮੁਹੱਈਆ ਕਰਵਾਉਣ ਲਈ ਕੇਲੋਨਾ, ਕੈਮਲੂਪਸ, ਓਲਿਵਰ, ਪੈਨਟਿਕਟੰਨ ਸਮੇਤ ਵੇਰਨੈਨ ਅਤੇ ਓਸੋਇਸ ਦੀ ਯਾਤਰਾ ‘ਤੇ ਲਗਾਈ ਪਾਬੰਦੀ ਹਟਾਈ ਜਾ ਰਹੀ ਹੈ।

ਦੱਸ ਦੇਈਏ ਕਿ ਬੀਤੇ ਸ਼ਨੀਵਾਰ ਇਹ ਟ੍ਰੈਵਲ ਬੈਨ ਲਗਾਇਆ ਗਿਆ ਸੀ। 

Leave a Reply