ਬ੍ਰਿਟਿਸ਼ ਕੋਲੰਬੀਆ: ਦੋ ਔਰਤਾਂ ਵੱਲੋਂ ਕੈਨੇਡੀਅਨ ਸਿਕਊਰਿਟੀ ਇੰਟੈਲੀਜੈਂਸ ਸਰਵਿਸ ਦੇ ਬੀ.ਸੀ. ਦਫ਼ਤਰ ‘ਚ ਵਰਕਪਲੇਸ ਟਾੱਕਸਿਕ ਹੋਣ ਦਾ ਦੋਸ਼ ਲਗਾਇਆ ਹੈ।
ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਕੋਵਰਟ ਆੱਪ੍ਰੇਸ਼ਨਜ਼ ‘ਤੇ ਸਨ ਉਸ ਸਮੇਂ ਉਹਨਾਂ ਉੱਪਰ ਜਿਣਸੀ ਹਮਲਾ ਹੋਣ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।
ਇੱਕ CSIS ਅਫ਼ਸਰ ਦਾ ਕਹਿਣਾ ਹੈ ਕਿ ਇੱਕ ਸੀਨੀਅਰ ਕੁਲੀਗ ਦੁਆਰਾ ਉਸਦਾ ਨੌਂ ਵਾਰ ਬਲਾਤਕਾਰ (Rape) ਕੀਤਾ ਗਿਆ ਹੈ,ਜਦੋਂ ਕਿ ਦੂਜੀ ਔਰਤ ਵੱਲੋਂ ਵੀ ਦਾਅਵਾ ਕੀਤਾ ਗਿਆ ਹੈ ਕਿ ਉਸੇ ਆਦਮੀ ਦੁਆਰਾ ਉਸਦਾ ਉੱਪਰ ਵੀ ਜਿਨਸੀ ਹਮਲੇ ਦਾ ਦਾਅਵਾ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਟਾੱਕਸਿਕ ਵਰਕਪਲੇਸ ਕਲਚਰ ਅਤੇ ਜਿਨਸੀ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਉਹਨਾਂ ਕਿਹਾ ਕਿ ਇਹ ਦੋਸ਼ ਬੇਹੱਦ ਬੁਰੇ ਅਤੇ ਸਵੀਕਾਰਯੋਗ ਨਹੀਂ ਹੈ।

Leave a Reply