ਬ੍ਰਿਟਿਸ਼ ਕੋਲੰਬੀਆ : ਪ੍ਰਿੰਸ ਜਾਰਜ ਵਿਖੇ ਸੈਕਸਟੋਰਸ਼ਨ (Sextortion) ਦਾ ਸ਼ਿਕਾਰ ਹੋਏ ਇੱਕ 12 ਸਾਲਾ ਲੜਕੇ ਵੱਲੋਂ ਪਿਛਲੇ ਮਹੀਨੇ ਖੁਦ ਨੂੰ ਗੋਲੀ ਮਾਰਕੇ ਆਤਮ ਹੱਤਿਆ ਕਰ ਲਈ ਗਈ।
ਇਸ ਘਟਨਾ ਦੀ ਕਾਫੀ ਚਰਚਾ ਹੋ ਰਹੀ ਹੈ,ਲੰਘੇ ਕੱਲ੍ਹ ਅਟਾਰਨੀ ਜਨਰਲ ਨਿਕੀ ਸ਼ਰਮਾ ਵੱਲੋਂ ਵੀ ਕਿਹਾ ਗਿਆ ਹੈ ਕਿ ਇੱਕ ਜਨਵਰੀ ਤੋਂ ਬੀ.ਸੀ. ਸੂਬੇ ‘ਚ ਇੱਕ ਆਨਲਾਈਨ ਪਲੇਟਫਾਰਮ ਲਾਂਚ ਕੀਤਾ ਜਾਵੇਗਾ,ਜਿੱਥੇ ਸੈਕਸਟੋਰਸ਼ਨ ਜਿਹੇ ਮਾਮਲਿਆਂ ਸਬੰਧੀ ਪੀੜਤ ਰਿਪੋਰਟ ਕਰ ਸਕਣਗੇ।
ਇਹਨਾਂ ਮਾਮਲਿਆਂ ਬਾਰੇ ਜਾਣਕਾਰੀ ਦਿੰਦੇ ‘ਆਨਲਾਈਨ ਚਾਈਲਡ ਸੈਕਸ਼ੁਐਲ ਅਬਿਊਜ਼ ਐਂਡ ਐਕਸਪਲੋਰੇਸ਼ਨ’ ਦਾ ਕਹਿਣਾ ਹੈ ਕਿ ਇਹ ਅਪਰਾਧ ਕੈਨੇਡਾ (Canada)  ਭਰ ‘ਚ ਇੱਕ ਵੱਡੀ ਸਮੱਸਿਆ ਹੈ।
ਜਿਸ ‘ਚ ਪੀੜਤਾਂ ਨੂੰ ਭਰਮਾਉਣ ਅਤੇ ਉਹਨਾਂ ਨੂੰ ਸੈਕਸਟੋਰਸ਼ਨ ਦਾ ਸ਼ਿਕਾਰ ਬਣਾਇਆ ਜਾਂਦਾ ਹੈ।
ਏਜੰਸੀ ਮੁਤਾਬਕ ਪਿਛਲੇ ਪੰਜ ਸਾਲਾਂ ਵਿੱਚ ਇਹਨਾਂ ਮਾਮਲਿਆਂ ‘ਚ 815% ਦਾ ਵਾਧਾ ਹੋਇਆ ਹੈ
ਏਜੰਸੀ ਦੁਆਰਾ ਰੋਜ਼ਾਨਾ 8 ਤੋਂ 10 ਮਾਮਲੇ ਰਿਪੋਰਟ ਕੀਤੇ ਜਾਂਦੇ ਹਨ।
ਏਜੰਸੀ ਦਾ ਕਹਿਣਾ ਹੈ ਕਿ ਇਹਨਾਂ ਮਾਮਲਿਆਂ ਦੇ ਜ਼ਿਆਦਾਤਰ ਪੀੜਤਾਂ ਦੀ ਉਮਰ 14 ਸਾਲ ਤੋਂ 17 ਸਾਲ ਦੇ ਵਿਚਕਾਰ ਹੁੰਦੀ ਹੈ।

Leave a Reply