ਵੈਨਕੂਵਰ: ਸੂਬੇ ਭਰ ਦੇ ਹਾਈਵੇ ਉੱਪਰ ਯਾਤਰਾ ਕਰਨ ਵਾਲਿਆਂ ਲਈ ਜ਼ਰੂਰੀ ਸੂਚਨਾ ਹੈ।

ਕੱਲ੍ਹ ਤੋਂ ਵਾਹਨਾਂ ਦੇ ਟਾਇਰ ਅਤੇ ਚੈਨ ਸਰਦੀਆਂ (Winter Tires) ਵਾਲੇ ਹੋਣੇ ਲਾਜ਼ਮੀ ਹਨ ਅਤੇ ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ $121 ਦੀ ਟਿਕਟ ਦਿੱਤੀ ਜਾ ਸਕਦੀ ਹੈ।

ਇਹ ਨਿਯਮ ਅਗਲੇ ਸਾਲ ਹਾਈਵੇਜ਼ ਲਈ 31 ਮਾਰਚ ਤੱਕ ਰਹੇਗਾ ਅਤੇ ਜਿਹੜੇ ਖੇਤਰਾਂ ਵਿੱਚ ਭਾਰੀ ਬਰਫ਼ਬਾਰੀ (Snowfall)  ਹੁੰਦੀ ਹੈ, ਉਹਨਾਂ ਸਥਾਨਾਂ ਲਈ ਇਹ ਨਿਯਮ 30 ਅਪ੍ਰੈਲ ਤੱਕ ਲਾਗੂ ਰਹੇਗਾ।

ਇਸ ਸਮੇਂ ਦੌਰਾਨ ਸਾਰਿਆਂ ਲਈ ‘ਵਿੰਟਰ ਟਾਇਰਜ਼’ ਦੀ ਵਰਤੋਂ ਲਾਜ਼ਮੀ ਹੋਵੇਗੀ।
ਇਸ ਤੋਂ ਇਲਾਵਾ 12000 ਕਿਲੋਗ੍ਰਾਮ ਦੇ ਕਮਰਸ਼ੀਅਲ ਵਾਹਨਾਂ ਲਈ ਵਿੰਟਰ ਟਾਇਰਾਂ ਦੇ ਨਾਲ ਹੀ ਚੈਨਾਂ ਵੀ ਲਾਜ਼ਮੀ ਕੀਤੀਆਂ ਗਈਆਂ ਹਨ, ਤਾਂ ਜੋ ਸੁਰੱਖਿਆ ਯਕੀਨੀ ਬਣਾਈ ਜਾਵੇ।
ਦੱਸ ਦੇਈਏ ਕਿ ਕੁੱਝ ਰੂਟ ਅਜਿਹੇ ਹਨ ਜਿੱਥੇ ਵਿੰਟਰ ਟਾਇਰ ਅਤੇ ਚੈਨਾਂ ਦੀ ਜ਼ਰੂਰਤ ਕੱਲ ਤੋਂ ਹੀ ਜ਼ਰੂਰੀ ਕੀਤੀ ਗਈ ਹੈ।

ਇਸ ਵਿੱਚ ਕੋਕਾਹਿੱਲਾ ਹਾਈਵੇ, ਹਾਈਵੇ-3 ਹੌਰਸਸ਼ੂ ਬੇ ਦਾ “ਸੀ ਟੂ ਸਕਾਈ ਹਾਈਵੇ” ਅਤੇ ਚਿੱਲਾਵੈਕ ਦਾ ਟ੍ਰਾਂਸ ਕੈਨੇਡਾ ਹਾਈਵੇ ਸ਼ਾਮਲ ਹੈ। ਜੇਕਰ ਕਮਰਸ਼ੀਅਲ ਵਾਹਨ ਬਿਨਾਂ ਵਿੰਟਰ ਟਾਇਰ ਜਾਂ ਫਿਰ ਚੈਨ ਤੋਂ ਹੋਵੇਗਾ ਤਾਂ $196 ਦੀ ਟਿਕਟ ਮਿਲ ਸਕਦੀ ਹੈ।

Leave a Reply