ਵੈਨਕੂਵਰ: ਸਿਟੀ ਆਫ ਵੈਨਕੂਵਰ ਵੱਲੋਂ ਬਰੌਡਵੇਅ (Broadway) ਦੇ ਨਾਲ ਲੱਗਦੀ ਪਬਲਿਕ ਜਗ੍ਹਾ (Public Place) ਦੇ ਸੁਧਾਰ ਲਈ ਲੋਕਾਂ ਤੋਂ ਸੁਝਾਅ ਮੰਗੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਸਿਟੀ ਵੱਲੋਂ ਡਿਵੈਲਪਮੈਂਟ ਪਲਾਨ ‘ਤੇ ਕੰਮ ਕੀਤਾ ਜਾ ਰਿਹਾ ਹੈ, ਜਿਸਦੇ ਚਲਦੇ ਇਹ ਸੁਝਾਅ ਲਏ ਜਾ ਰਹੇ ਹਨ।
ਵੈਨਕੂਵਰ ਸਿਟੀ ਦੀ ਵੈਬਾਸਾਈਟ ‘ਤੇ ਮੌਜੂਦ ਇਹ ਸਰਵੇ ਬੀਤੇ ਕੱਲ੍ਹ ਸ਼ੁਰੂ ਕੀਤਾ ਗਿਆ ਹੈ ਜੋ ਕਿ 22 ਅਕਤੂਬਰ ਤੱਕ ਖੁੱਲ੍ਹਾ ਰਹੇਗਾ।
ਜਿਸ ਰਾਹੀਂ ਲੋਕ ਆਪਣਾ ਮਸ਼ਵਰਾ ਦੇ ਸਕਦੇ ਹਨ ਕਿ ਕਿੰਝ ਬਰੋਡਵੇਅ ਉੱਪਰ ਮੌਜੂਦ ਪਬਲਿਕ ਜਗ੍ਹਾ ਨੂੰ ਖੇਡਣ, ਅਰਾਮ ਕਰਨ, ਮਾਲ-ਮਿਲਾਪ ਵਧਾਉਣ ਜਾਂ ਫਿਰ ਕਿੰਝ ਕੁਦਰਤ ਨਾਲ ਜੁੜੇ ਰਹਿਣ ਲਈ ਵਰਤਿਆ ਜਾ ਸਕਦਾ ਹੈ।
30 ਸਾਲਾ ਇਹ ਬਰੌਡਵੇਅ ਪਲੈਨ ਕਲਾਰਕ ਡ੍ਰਾਈਵ ਅਤੇ ਵਾਈਨ ਸਟਰੀਟ, ਅਤੇ ਐਵੀਨੂਿ 1 ਤੋਂ 16 ਦੇ ਵਿਚਕਾਰ ਪੈਂਦਾ ਹੈ।ਜਿੱਥੇ ਦੀ ਅਬਾਦੀ ‘ਚ ਆਉਣ ਵਾਲੇ 30 ਸਾਲਾਂ ‘ਚ 50,000 ਦਾ ਵਾਧਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

Leave a Reply