ਕੈਨੇਡਾ :ਕੈਨੇਡਾ (Canada)  ਦੀ ਜੀ.ਡੀ.ਪੀ (GDP)  ‘ਚ ਜੁਲਾਈ ਮਹੀਨੇ ‘ਚ ਕੋਈ ਵੱਡਾ ਬਦਲਾਅ ਨਹੀਂ ਹੋਇਆ। ਇਸ ਮਹੀਨੇ ਦੌਰਾਨ ਸਰਵਿਸ ਸੈਕਟਰ (Service Sector)  ‘ਚ ਵਸਤਾਂ ਦਾ ਨਿਰਮਾਣ ਕਰਨ ਵਾਲੀ ਇੰਡਸਟਰੀ ‘ਚ ਵੀ ਸੰਕੁਚਨ ਵੇਖਣ ਨੂੰ ਮਿਲਿਆ।
ਸਟੈਟਿਸਟਕ ਕੈਨੇਡਾ ਵੱਲੋਂ ਜਾਰੀ ਅੱਜ ਦੀ ਰਿਪੋਰਟ ਦੱਸਦੀ ਹੈ ਕਿ ਦੇਸ਼ ਦੀ ਆਰਥਿਕ ਸਥਿਤੀ ਵਿੱਚ ਸਿਫ਼ਰ ਫੀਸਦ ਦਾ ਵਾਧਾ ਹੋਇਆ ਹੈ।

ਹਾਲਾਂਕਿ ਅਰਥ ਸ਼ਾਸ਼ਤਰੀਆਂ ਦੁਆਰਾ 0.2% ਦੇ ਵਾਧੇ ਦੀ ਉਮੀਦ ਕੀਤੀ ਗਈ ਸੀ ਪਰ ਇਹ ਵਾਧਾ ਉਮੀਦ ਤੋਂ ਘੱਟ ਮਹਿਜ਼ 0.1% ਦਾ ਰਿਹਾ।
ਓਥੇ ਹੀ ਨਿਰਮਾਣ ਉਦਯੋਗ 1.5% ਸੁੰਗੜਦਾ ਦਿਸ ਰਿਹੈ, ਜੋ ਕਿ ਦੋ ਸਾਲਾਂ ਵਿੱਚ ਸਭ ਤੋਂ ਵੱਡੀ ਕਮੀ ਦਰਜ ਕੀਤੀ ਗਈ ਹੈ।
ਪਰ ਇਸਦੇ ਉਲਟ ਮਾਈਨਿੰਗ, ਤੇਲ ਅਤੇ ਗੈਸ ਸੈਕਟਰ ਵਿੱਚ ਜੂਨ ਮਹੀਨੇ ‘ਚ ਜਿੱਥੇ ਕਮੀ ਆਈ ਸੀ, ਓਥੇ ਹੀ ਜੁਲਾਈ ‘ਚ ਉਛਾਲ ਵੇਖਿਆ ਗਿਆ।
ਮਾਈਨਿੰਗ ਅਤੇ ਖੁਦਾਈ ਵਿੱਚ 4.2% ਦਾ ਵਾਧਾ ਹੋਇਆ ਹੈ ਅਤੇ ਗੈਸ ਕੱਢਣ ‘ਚ 1.5% ਦਾ ਵਾਧਾ ਦਰਜ ਕੀਤਾ ਗਿਆ ਹੈ।

Leave a Reply